ਅਮਰੀਕਾ ਵਿਚ ਪ੍ਰਵਾਸੀਆਂ ਨੂੰ ਰਾਹਤ, ਜੱਜ ਵੱਲੋਂ ਟਰੰਪ-ਯੁੱਗ ਦੀਆਂ ਸ਼ਰਣ ਪਾਬੰਦੀਆਂ ਨੂੰ ਖ਼ਤਮ ਕਰਨ ਦੇ ਦਿੱਤੇ ਆਦੇਸ਼

0
34
Photo: Businesstoday.in

ਅਮਰੀਕਾ ਵਿਚ ਪ੍ਰਵਾਸੀਆਂ ਲਈ ਰਾਹਤ ਭਰੀ ਖਬਰ ਆਈ ਹੈ। ਅਮਰੀਕਾ ਵਿਚ ਇੱਕ ਸੰਘੀ ਜੱਜ ਨੇ ਬਾਈਡੇਨ ਪ੍ਰਸ਼ਾਸਨ ਨੂੰ ਟਰੰਪ-ਯੁੱਗ ਦੀਆਂ ਸ਼ਰਣ ਪਾਬੰਦੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।ਇਹ ਪਾਬੰਦੀਆਂ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਸਰਹੱਦੀ ਲਾਗੂਕਰਨ ਦਾ ਆਧਾਰ ਰਹੀਆਂ ਹਨ।ਅਮਰੀਕੀ ਜ਼ਿਲ੍ਹਾ ਜੱਜ ਐਮੇਟ ਸੁਲੀਵਨ ਨੇ ਵਾਸ਼ਿੰਗਟਨ ਵਿੱਚ ਪਾਬੰਦੀ ਨੂੰ ਮਨਮਾਨੀ” ਕਹਿੰਦੇ ਹੋਏ ਫ਼ੈਸਲਾ ਸੁਣਾਇਆ ਕਿ ਪਰਿਵਾਰਾਂ ਅਤੇ ਇਕੱਲੇ ਬਾਲਗਾਂ ਲਈ ਇਹਨਾਂ ਨੂੰ ਲਾਗੂ ਕਰਨਾ ਤੁਰੰਤ ਖ਼ਤਮ ਹੋਣਾ ਚਾਹੀਦਾ ਹੈ। ਪ੍ਰਸ਼ਾਸਨ ਨੇ ਇਕੱਲੇ ਯਾਤਰਾ ਕਰਨ ਵਾਲੇ ਬੱਚਿਆਂ ‘ਤੇ ਇਸ ਨੂੰ ਲਾਗੂ ਨਹੀਂ ਕੀਤਾ ਹੈ।