ਪੰਜਾਬ ‘ਚ ਕੋਰੋਨਾ ਨਾਲ ਹੋਈ 17ਵੀਂ ਮੌਤ

0
941

ਚੰਡੀਗੜ੍ਹ: ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਘਟਦਾ ਵਿਖਾਈ ਨਹੀਂ ਦੇ ਰਿਹਾ। ਸੂਬੇ ‘ਚ 17ਵੀਂ ਮੌਤ ਹੋਈ ਹੈ।
ਜਲੰਧਰ ਜ਼ਿਲ੍ਹੇ ‘ਚ 63, ਮੋਹਾਲੀ ‘ਚ 63, ਪਟਿਆਲਾ ਵਿਚ 55 ਅਤੇ ਅਮ੍ਰਿਤਸਰ ‘ਚ 14 ਕੋਰੋਨਾ ਮਰੀਜ਼
ਹਨ।
ਪੰਜਾਬ ‘ਚ ਕੋਰੋਨਾ ਨਾਲ 17ਵੀਂ ਮੌਤ ਹੋ ਗਈ। ਫ਼ਗਵਾੜਾ ਨਾਲ ਸਬੰਧਤ 6 ਮਹੀਨੇ ਦੀ ਬੱਚੀ ਨੇ ਵੈਂਟੀਲੇਟਰ ‘ਤੇ ਮੌਤ ਨਾਲ ਲੜਾਈ ਲੜਦਿਆਂ ਦਮ ਤੋੜਿਆ।
ਇਸ ਬੱਚੀ ਨੂੰ ਦਿਲ ‘ਚ ਛੇਕ ਹੋਣ ਕਾਰਨ ਤਕਲੀਫ਼ ਦੇ ਚਲਦੇ ਪੀ.ਜੀ.ਆਈ. ਦਾਖ਼ਲ ਕੀਤਾ ਸੀ ਜਿਸ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ।
ਪੰਜਾਬ ਵਿਚ ਹੁਣ ਤਕ 298 ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 17 ਦੀ ਮੌਤ ਹੋ ਚੁੱਕੀ ਹੈ।