ਟਰੰਪ ਨੇ ਕੋਰੋਨਾ ਨੂੰ ਦੱਸਿਆ ਦੇਸ਼ ਲਈ ਸਾਜਿਸ਼

0
851

ਵਾਸ਼ਿੰਗਟਨ: ਮਹਾਮਾਰੀ ਕਾਰਨ ਬੰਦ ਪਏ ਅਮਰੀਕਾ ‘ਚ ਹਾਲਾਤ ਆਮ ਵਰਗੇ ਕਰਨ ਦੀ ਕੋਸ਼ਿਸ਼ ‘ਚ ਲੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਆਪਣੇ ਦੇਸ਼ ‘ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ‘ਚ ਨਵੇਂ ਮਾਮਲਿਆਂ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਅਮਰੀਕਾ ‘ਚ ਕੋਰੋਨਾ ਮਹਾਮਾਰੀ ਨਾਲ ਹੁਣ ਤਕ ਕਰੀਬ ੫੦ ਹਜ਼ਾਰ ਤੋਂ ਵੱਧ ਲੋਕ ਦਮ ਤੋੜ ਚੁੱਕੇ ਹਨ ਜਦਕਿ ਨੌ ਲੱਖ ਦੇ ਕਰੀਬ ਲੋਕ ਇਨਫੈਕਟਿਡ ਹਨ।