ਟਰੂਡੋ ਨੇ ਵਾਇਰਸ ‘ਤੇ ਸ਼ੋਧ ਲਈ ਜਾਰੀ ਕੀਤਾ 1.1 ਬਿਲੀਅਨ ਡਾਲਰ ਫੰਡ

0
829

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾਵਾਇਰਸ ਦੇ ਵਿਰੁੱਧ ਰਾਸ਼ਟਰੀ ਮੈਡੀਕਲ ਖੋਜ ਲਈ ਵਾਧੂ 1.1 ਬਿਲੀਅਨ ਕੈਨੇਡੀਅਨ ਡਾਲਰ (ਲੱਗਭਗ ੭੮੨ ਮਿਲੀਅਨ ਅਮਰੀਕੀ ਡਾਲਰ) ਦੇਣ ਦਾ ਐਲਾਨ
ਕੀਤਾ। ਟਰੂਡੋ ਨੇ ਓਟਾਵਾ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਇਸ ਵਾਇਰਸ, ਇਸ ਦੇ ਪ੍ਰਸਾਰ ਅਤੇ ਇਸ ਦੇ ਪ੍ਰਭਾਵ ਨੂੰ ਬਿਹਤਰ ਤਰੀਕੇ ਨਾਲ ਸਮਝਦੇ ਹਾਂ। ਇਸ ਲਈ ਵਿਭਿੰਨ ਲੋਕਾਂ ‘ਤੇ ਸਮਝ ਕੇ ਅਸੀਂ ਬਿਹਤਰ ਤਰੀਕੇ ਨਾਲ ਇਸ ਨਾਲ ਲੜ ਸਕਦੇ ਹਾਂ ਅਤੇ ਅਖੀਰ ਵਿਚ ਇਸ ਨੂੰ ਹਰਾ ਸਕਦੇ ਹਾਂ।
ਇਹ ਫੰਡ ੩ ਘਟਕਾਂ ਵਿਚ ਵੰਡਿਆ ਗਿਆ ਹੈ। ੧੧੫ ਮਿਲੀਅਨ ਕੈਨੇਡੀਅਨ ਡਾਲਰ (ਲੱਗਭਗ ੮੧ ਮਿਲੀਅਨ ਅਮਰੀਕੀ ਡਾਲਰ) ਹਸਪਤਾਲਾਂ ਅਤੇ ਯੂਨੀਵਰਸਿਟੀਆਂ ਵਿਚ ਵਿਕਸਿਤ ਕੀਤੇ ਜਾ ਰਹੇ ਟੀਕਿਆਂ ਅਤੇ ਇਲਾਜਾਂ ‘ਤੇ ਸ਼ੋਧ ਲਈ, ਕੈਨੇਡਾ ਵਿਚ ਕਲੀਨਿਕਲ ਟ੍ਰਾਇਲ ਦੇ ਲਈ ੬੬੨ ਮਿਲੀਅਨ ਕੈਨੇਡੀਅਨ ਡਾਲਰ (੪੭੨ ਮਿਲੀਅਨ ਅਮਰੀਕੀ ਡਾਲਰ) ਅਤੇ ਕੋਵਿਡ-੧੯ ਲਈ ਰਾਸ਼ਟਰੀ ਪਰੀਖਣ ਅਤੇ ਮਾਡਲਿੰਗ ਦਾ ਵਿਸਥਾਰ ਕਰਨ ਲਈ ੩੫੦ ਮਿਲੀਅਨ ਕੈਨੇਡੀਅਨ ਡਾਲਰ (੨੪੮ ਮਿਲੀਅਨ ਅਮਰੀਕੀ ਡਾਲਰ) ਵਧੀਕ ਰਾਸ਼ੀ ਟਰੂਡੋ ਸਰਕਾਰ ਵੱਲੋਂ ਮਾਰਸ਼ਲ ਨੂੰ ਦਿੱਤੀਆਂ ਗਈਆਂ ਪਿਛਲੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੇ ਲਈ
ਹੈ।
ਇੱਥੇ ਦੱਸ ਦਈਏ ਕਿ ਕੈਨੇਡਾ ਵਿਚ ਇਸ ਵਾਇਰਸ ਨਾਲ ੨੧੪੭ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ੪੨ ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ।