ਪੰਜਾਬੀ ਜੋੜਾ ਨਿਊਜ਼ੀਲੈਂਡ ’ਚ ਫਟੇ ਜਵਾਲਾਮੁਖੀ ਦਾ ਸ਼ਿਕਾਰ ਹੋਇਆ

0
1014

ਵੈਲਿੰਗਟਨ: ਨਿਊਜ਼ੀਲੈਂਡ ’ਚ ਪਿਛਲੇ ਮਹੀਨੇ ਇਕ ਭਾਰਤੀ-ਅਮਰੀਕੀ ਜੋੜਾ ਜੋ ਜਵਾਲਾਮੁਖੀ ਧਮਾਕੇ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ ਸੀ, ’ਚ ਜ਼ਖ਼ਮੀ ਹੋਏ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਪਣਾ ਦਮ ਤੋੜ ਦਿੱਤਾ। ਇਕ ਮਹੀਨੇ ਪਹਿਲਾਂ ਉਸ ਦੀ ਪਤਨੀ ਦੀ ਵੀ ਇਸੇ ਤ੍ਰਾਸਦੀ ’ਚ ਮੌਤ ਹੋ ਗਈ ਸੀ। ਹੁਣ ਵਿਅਕਤੀ ਦੀ ਵੀ ਮੌਤ ਹੋ ਜਾਣ ਨਾਲ ਉਨ੍ਹਾਂ ਦੇ 3 ਬੱਚੇ ਅਨਾਥ ਹੋ ਗਏ ਹਨ। ਪ੍ਰਤਾਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਯੂਰੀ ਪਰਿਵਾਰ ਦੇ ਨਾਲ 9 ਦਸੰਬਰ ਨੂੰ ਨਿਊਜ਼ੀਲੈਂਡ ਦੇ ਪ੍ਰਸਿੱਧ ਵਾਈਟ ਆਈਸਲੈਂਡ ’ਚ ਘੁੰਮਣ ਗਏ ਸਨ, ਕਿ ਉੱਥੇ ਜਵਾਲਾਮੁਖੀ ਫੱਟ ਗਿਆ ਸੀ। 22 ਦਸੰਬਰ ਨੂੰ ਮਯੂਰੀ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਪ੍ਰਤਾਪ ਸਿੰਘ ਜੋ ਪਾਲ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਦੇ ਸਰੀਰ ਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਝੁਲਸ ਚੁੱਕਾ ਸੀ, ਦੀ ਇਸ ਹਫ਼ਤੇ ਨਿਊਜ਼ੀਲੈਂਡ ਦੇ ਆਕਲੈਂਡ ’ਚ ਹਸਪਤਾਲ ’ਚ ਮੌਤ ਹੋ ਗਈ।

ਉਹ ਗ਼ੈਰ ਸਰਕਾਰੀ ਸੰਗਠਨ ਸੇਵਾ ਇੰਟਰਨੈਸ਼ਨਲ ਦੀ ਅਟਲਾਂਟਾ ਇਕਾਈ ਦੇ ਪ੍ਰਧਾਨ ਸੀ। ਪਹਾੜਾਂ ਦੀ ਸੈਰ ‘ਚ ਦਿਲਚਸਪੀ ਰੱਖਣ ਵਾਲੇ ਇਸ ਜੋੜੇ ਦੇ ਤਿੰਨ ਬੱਚੇ ਅਤੇ ਮਯੂਰੀ ਦੀ ਮਾਂ ਜਵਾਲਾਮੁਖੀ ਫਟਣ ਦੇ ਸਮੇਂ ਰਾਇਲ ਕੈਰੇਬੀਅਨ ਕਰੂਜ਼ ‘ਤੇ ਹੀ ਰੁਕਣ ਦੇ ਕਾਰਨ ਬਚ ਗਏ ਸਨ। ਇਹ ਕਰੂਜ਼ 47 ਲੋਕਾਂ ਨੂੰ ਲੈ ਕੇ ਹਵਾਈਟ ਦੀਪ ‘ਤੇ ਗਿਆ ਸੀ। ਇਨ੍ਹਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਸੀ। ਨਿਊਜ਼ੀਲੈਂਡ ਪੁਲਿਸ ਆਫਤਾ ਦੌਰਾਨ ਹਲਾਤਾਂ ਦੀ ਜਾਂਚ ਕਰ ਰਹੀ ਹੈ।