ਕਰੋਨਾ ਕਾਰਨ ਗਰੀਬਾਂ ਦੀ ਗਿਣਤੀ ਵਧਣ ਦੀ ਸੰਭਾਵਨਾ

0
799

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਨਵੇਂ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਕਰੋਨਾ ਮਹਾਮਾਰੀ ਦੇ ਗੰਭੀਰ ਨਤੀਜਿਆਂ ਕਾਰਨ 2030 ਤੱਕ 20 ਕਰੋੜ 70 ਲੱਖ ਹੋਰ ਲੋਕ ਅਤਿ ਦੀ ਗਰੀਬੀ ਵੱਲ ਧੱਕੇ ਜਾ ਸਕਦੇ ਹਨ। ਜੇਕਰ ਇੰਜ ਹੋਇਆ ਤਾਂ ਦੁਨੀਆ ਭਰ ’ਚ ਬੇਹੱਦ ਗਰੀਬ ਲੋਕਾਂ ਦੀ ਗਿਣਤੀ ਇਕ ਅਰਬ ਤੋਂ ਪਾਰ ਹੋ ਜਾਵੇਗੀ। ਅਧਿਐਨ ’ਚ ਕੋਵਿਡ-19 ਮਗਰੋਂ ਪੈਣ ਵਾਲੇ ਵੱਖ ਵੱਖ ਅਸਰਾਂ ਬਾਰੇ ਮੁਲਾਂਕਣ ਕੀਤਾ ਗਿਆ ਹੈ।