ਅਮਰੀਕਾ: ਕੋਰੋਨਾ ਪੀੜਤ ਬਜ਼ੁਰਗ ਨੂੰ ਹਸਪਤਾਲ ਨੇ ਦਿੱਤਾ 8.14 ਕਰੋੜ ਦਾ ਬਿੱਲ

0
1181

ਵਸ਼ਿੰਗਟਨ – ਕੋਰੋਨਾ ਮਾਮਲਿਆਂ ਦੇ ਚਲਦੇ ਅਮਰੀਕਾ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਕੋਰੋਨਾ ਵਾਇਰਸ ਪੀੜਤ 70 ਸਾਲਾ ਬਜ਼ੁਰਗ ਨੂੰ ਅਮਰੀਕਾ ਦੇ ਇਕ ਹਸਪਤਾਲ ਨੇ 8.14 ਕਰੋੜ ਰੁਪਏ ਦਾ ਮੈਡੀਕਲ ਬਿਲ ਬਣਾ ਦਿੱਤਾ ਹੈ। ਇਕ ਰਿਪੋਰਟ ਮੁਤਾਬਿਕ ਕੋਵਿਡ-19 ਕਰਕੇ ਮਾਈਕਲ ਫਲੋਰ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦੀ ਪਤਨੀ ਤੇ ਬੱਚਿਆਂ ਨੇ ਉਸਦੇ ਬਚਣ ਦੀ ਆਸ ਛੱਡ ਦਿੱਤੀ ਸੀ।
ਹਾਲਾਂਕਿ ਬਜ਼ੁਰਗ ਸਵੀਡਿਸ਼ ਮੈਡੀਕਲ ਸੈਂਟਰ ਵਿਚ 62 ਦਿਨਾਂ ਦੇ ਇਲਾਜ ਦੌਰਾਨ ਰੋਗ ਤੋਂ ਉਭਰ ਕੇ ਸਿਹਤਯਾਬ ਹੋ ਗਿਆ। ਹਸਪਤਾਲ ਨੇ ਡਿਸਚਾਰਜ ਮੌਕੇ ਉਸ ਦੇ ਹੱਥ 1.1 ਮਿਲੀਅਨ ਡਾਲਰ ਦਾ ਬਿੱਲ ਫੜਾ ਦਿੱਤਾ। ਫਲੋਰ ਨੇ ਕਿਹਾ ਕਿ ਬਿੱਲ ਵੇਖ ਕੇ ਉਸ ਨੂੰ ਆਪਣੇ ਬਚਣ ’ਤੇ ਅਫ਼ਸੋਸ ਹੁੰਦਾ ਹੈ।’