ਪੰਜਾਬ ਵਿਚ ਕੋਵਿਡ ਨਾਲ 9 ਹੋਰ ਮੌਤਾਂ

0
793

ਚੰਡੀਗੜ੍ਹ: ਕਰੋਨਾ ਪਾਜ਼ੇਟਿਵ ਕੇਸਾਂ ਦੇ ਵਧਦੇ ਅੰਕੜੇ ਨੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ।
ਕੋਵਿਡ ਦੀ ਲਾਗ ਨਾਲ ਸੂਬੇ ਵਿਚ ੯ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕੋ ਦਿਨ ‘ਚ ੨੯੮ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।
ਸੂਬੇ ਵਿਚ ਹੁਣ ਤੱਕ ਮੌਤਾਂ ਦੀ ਗਿਣਤੀ ਦਾ ਅੰਕੜਾ ੨੩੫ ‘ਤੇ ਪੁੱਜ ਗਿਆ ਹੈ ਜਦੋਂ ਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ ੯੩੦੦ ਹੋ ਗਈ ਹੈ। ਸਿਹਤ ਵਿਭਾਗ ਤਰਫ਼ੋਂ ਹੁਣ ਤੱਕ ੪,੨੯,੮੩੨ ਨਮੂਨੇ ਲਏ ਗਏ ਹਨ ਜਦੋਂ ਕਿ ੬੩੦੦ ਵਿਅਕਤੀਆਂ ਨੂੰ ਘਰੇ ਤੋਰ ਦਿੱਤਾ ਗਿਆ
ਹੈ।
ਕਰੋਨਾ ਲਾਗ ਦੇ ਮਾਮਲੇ ‘ਚ ਜ਼ਿਲ੍ਹਾ ਲੁਧਿਆਣਾ ਸਿਖਰ ‘ਤੇ ਪਹੁੰਚ ਗਿਆ ਹੈ। ਜ਼ਿਲ੍ਹੇ ਵਿਚ ਹੁਣ ਤੱਕ ਪਾਜ਼ੇਟਿਵ ਕੇਸਾਂ ਦੀ ਗਿਣਤੀ ੧੭੦੦ ਹੋ ਗਈ ਹੈ ਜਦੋਂ ਕਿ ੪੨ ਮੌਤਾਂ ਹੋਈਆਂ
ਹਨ।
ਦੂਸਰੇ ਨੰਬਰ ਤੇ ਜਲੰਧਰ ਜ਼ਿਲ੍ਹਾ ਹੈ ਜਿਥੇ ੧੫੦੦ ਪਾਜ਼ੇਟਿਵ ਕੇਸ ਮਿਲੇ ਹਨ ਅਤੇ ੩੫ ਮੌਤਾਂ ਹੋ ਚੁੱਕੀਆਂ ਹਨ।