ਮਿਲਖਾ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ

0
33
Photo: India TV

ਚੰਡੀਗੜ੍ਹ: ਇਥੋਂ ਦੇ ਪੀਜੀਆਈ ’ਚ ਦਾਖ਼ਲ ਉੱਘੇ ਭਾਰਤੀ ਦੌੜਾਕ ਮਿਲਖਾ ਸਿੰਘ (91) ਦੀ ਤਬੀਅਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਸ਼ੁੱਕਰਵਾਰ ਨਾਲੋਂ ਬਿਹਤਰ ਮਹਿਸੂਸ ਕਰ ਰਹੇ ਹਨ। ਉਂਜ ਉਨ੍ਹਾਂ ਨੂੰ ਅਜੇ ਵੀ ਆਕਸੀਜਨ ਲਾਈ ਹੋਈ ਹੈ। ਪੀਜੀਆਈ ਦੇ ਤਿੰਨ ਡਾਕਟਰਾਂ ਦੀ ਟੀਮ ਵੱਲੋਂ ‘ਉੱਡਣਾ ਸਿੱਖ’ ਦੀ ਸਿਹਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।