ਕਮਲਾ ਹੈਰਿਸ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤਿਆ

0
893
Photo: Zee News

ਵਾਸ਼ਿੰਗਟਨ: ਕਮਲਾ ਹੈਰਿਸ ਨੂੰ ਗੁਆਟੇਮਾਲਾ ਤੇ ਮੈਕਸਿਕੋ ਦੇ ਦੌਰੇ ਉਤੇ ਲਿਜਾ ਰਹੇ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਵਾਪਸ ਮੋੜਨਾ ਪਿਆ। ਹੈਰਿਸ ਪਹਿਲੀ ਵਾਰ ਵਿਦੇਸ਼ੀ ਦੌਰੇ ਉਤੇ ਜਾ ਰਹੀ ਸੀ। ਜਹਾਜ਼ ਨੂੰ ਉਡਾਣ ਭਰੇ 30 ਮਿੰਟ ਹੀ ਹੋਏ ਸਨ ਤੇ ‘ਏਅਰ ਫੋਰਸ ਟੂ’ ਨੂੰ ਤਕਨੀਕੀ ਖਰਾਬੀ ਕਾਰਨ ਪਰਤਣਾ ਪਿਆ। ਹੈਰਿਸ ਨੇ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਵਫ਼ਦ ਨੇ ਲੈਂਡਿੰਗ ਤੋਂ ਪਹਿਲਾਂ ‘ਪ੍ਰਾਰਥਨਾ ਕੀਤੀ’ ਕਿ ਜਹਾਜ਼ ਠੀਕ-ਠਾਕ ਲੈਂਡ ਕਰ ਜਾਵੇ। ਜਹਾਜ਼ ਤੋਂ ਉਤਰਨ ਤੋਂ ਬਾਅਦ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਰੇ ਠੀਕ ਹਨ। ਲਾਤੀਨੀ ਅਮਰੀਕੀ ਮੁਲਕਾਂ ਦੇ ਦੌਰੇ ਉਤੇ ਜਾ ਰਹੀ ਹੈਰਿਸ ਸੁਰੱਖਿਅਤ ਜਾਇੰਟ ਬੇਸ ਐਂਡਰਿਊ ਪਰਤ ਆਈ ਹੈ।