ਕੈਨੇਡਾ ਵਿਚ ਤੀਜੀ ਵਾਰ ਬੱਚਿਆਂ ਦੇ ਪਿੰਜਰ ਮਿਲੇ

0
665
Photo: Havana Times

ਨਵੀਂ ਦਿੱਲੀ: ਕੈਨੇਡਾ ’ਚ ਪੁਰਾਣੇ ਕੈਥੋਲਿਕ ਰਿਹਾਇਸ਼ੀ ਸਕੂਲ ਨੇੜੇ ਇਕ ਕਬਰਸਤਾਨ ’ਚੋਂ 182 ਬੱਚਿਆਂ ਦੇ ਪਿੰਜਰ ਮਿਲੇ ਹਨ। ਇਹ ਤੀਜਾ ਕਬਰਸਤਾਨ ਹੈ, ਜਿਥੋਂ ਬੱਚਿਆਂ ਦੇ ਪਿੰਜਰ ਮਿਲੇ ਹਨ। ਇਹ ਕਬਰਾਂ ਸੇਂਟ ਯੂਜੀਨ ਮਿਸ਼ਨ ਸਕੂਲ ’ਚ ਮਿਲੀਆਂ ਹਨ ਜੋ ਕੈਥੋਲਿਕ ਚਰਚ ਵੱਲੋਂ 1912 ਤੋਂ 1970ਵਿਆਂ ਤੱਕ ਚਲਾਇਆ ਜਾ ਰਿਹਾ ਸੀ। ਕੈਨੇਡਾ ’ਚ ਹੁਣ ਤੱਕ ਇਕ ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੇ ਪਿੰਜਰ ਮਿਲ ਚੁੱਕੇ ਹਨ।