ਅਮਰੀਕਾ ਤੇ ਕੈਨੇਡਾ ਵਿੱਚ ਆਇਆ ਬਰਫੀਲਾ ਤੂਫਾਨ, ਮਰਨ ਵਾਲਿਆਂ ਦੀ ਗਿਣਤੀ ਹੋਈ 38

0
641
Photo: National Geographic Society

ਅਮਰੀਕਾ ਤੇ ਕੈਨੇਡਾ ਤੋਂ ਵੱਖ ਵੱਖ ਇਲਾਕਿਆਂ ਵਿੱਚ ਬਰਫੀਲੇ ਤੂਫਾਨ ਦੀ ਖਬਰ ਸਾਹਮਣੇ ਆਈ ਹੈ। ਇਸ ਤੂਫਾਨ ਵਿਚ ਮਰਨ ਵਾਲਿਆਂ ਦੀ ਗਿਣਤੀ 38 ਤਕ ਪਹੁੰਚ ਗਈ ਹੈ। ਇਸੇ ਦੌਰਾਨ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ -45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਮਰਨ ਵਾਲਿਆਂ ਇਨ੍ਹਾਂ 38 ਵਿਅਕਤੀਆਂ ਵਿੱਚੋਂ 34 ਵਿਅਕਤੀ ਅਮਰੀਕਾ ਦੇ ਵਸਨੀਕ ਸਨ ਤੇ ਜ਼ਿਆਦਾਤਰ ਮੌਤਾਂ ਨਿਊਯਾਰਕ ਖੇਤਰ ਦੇ ਬਫਲੋ ਵਿੱਚ ਹੋਈਆਂ ਹਨ। ਬੀਬੀਸੀ ਅਨੁਸਾਰ ਬਾਕੀ ਚਾਰ ਮੌਤਾਂ ਕੈਨੇਡਾ ਵਿੱਚ ਹੋਈਆਂ ਹਨ ਜਿਥੇ ਬ੍ਰਿਿਟਸ਼ ਕੋਲੰਬੀਆ ਦੇ ਮੈਰਿਟ ਕਸਬੇ ਨੇੜੇ ਸੜਕ ’ਤੇ ਪਈ ਬਰਫ ਕਾਰਨ ਬੱਸ ਤਿਲਕ ਗਈ। ਇੰਨਾ ਹੀ ਨਹੀਂ ਤੂਫਾਨ ਕਾਰਨ ਦੋਹਾਂ ਦੇਸ਼ਾਂ ਦੇ ਹਜ਼ਾਰਾਂ ਘਰਾਂ ਵਿੱਚ ਬੱਤੀ ਵੀ ਗੁੱਲ ਹੋ ਗਈ ਹੈ।