ਹੁਣ ਕੈਨੇਡਾ ਵਿਚ ਹਰ ਸਿਗਰਟ ’ਤੇ ਛਾਪੀ ਜਾਵੇਗੀ ਚੇਤਾਵਨੀ

0
671

ਓਟਵਾ: ਸਿਗਰਟ ਪੀਣਾ ਸਿਹਤ ਲਈ ਖਤਰਨਾਕ ਹੈ। ਦੁਨੀਆ ਭਰ ਵਿੱਚ ਆਮ ਤੌਰ ’ਤੇ ਸਿਗਰਟ ਦੀ ਡੱਬੀ ’ਤੇ ਹੀ ਇਹ ਚੇਤਾਵਨੀ ਦਰਜ ਹੁੰਦੀ ਹੈ, ਪਰ ਲੋਕਾਂ ਨੂੰ ਸਿਗਰਟ ਤੋਂ ਦੂਰ ਰੱਖਣ ਲਈ ਕੈਨੇਡਾ ਨੇ ਇੱਕ ਹੋਰ ਕਦਮ ਅੱਗੇ ਵਧਾ ਦਿੱਤਾ। ਇਸ ਦੇਸ਼ ਦੀ ਸਰਕਾਰ ਨੇ ਹੁਣ ਡੱਬੀ ਹੀ ਨਹੀਂ, ਸਗੋਂ ਹਰ ਸਿਗਰਟ ’ਤੇ ਚੇਤਾਵਨੀ ਛਾਪਣਾ ਦਾ ਫ਼ੈਸਲਾ ਲਿਆ ਹੈ। ਇਹ ਕਦਮ ਚੁੱਕਣ ਵਾਲਾ ਕੈਨੇਡਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ।