ਭਾਰਤ ਦਾ ਪਰਵਾਸੀ ਭਾਈਚਾਰਾ ਦੁਨੀਆ ਵਿੱਚ ਸਭ ਤੋਂ ਵੱਡਾ

0
729

ਸੰਯੁਕਤ ਰਾਸ਼ਟਰ: ਪਰਵਾਸੀ ਭਾਰਤੀ ਭਾਈਚਾਰਾ ਦੁਨੀਆ ਦੇ ਕੋਨੇ-ਕੋਨੇ ਵਿਚ ਫੈਲਿਆ ਹੋਇਆ ਹੈ ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਇਹ ਵਤਨ ਤੋਂ ਬਾਹਰ ਵਿਦੇਸ਼ੀ ਮੁਲਕਾਂ ਵਿਚ ਰਹਿ ਰਿਹਾ ਦੁਨੀਆ ਦਾ ਸਭ ਤੋਂ ਵੱਡਾ ਭਾਈਚਾਰਾ ਹੈ। ਕਰੀਬ 1.8 ਕਰੋੜ ਭਾਰਤੀ ਬਾਹਰਲੇ ਮੁਲਕਾਂ ਵਿਚ ਵਸੇ ਹੋਏ ਹਨ। ਜ਼ਿਆਦਾਤਰ ਪਰਵਾਸੀ ਭਾਰਤੀ ਯੂਏਈ, ਅਮਰੀਕਾ ਤੇ ਸਾਊਦੀ ਅਰਬ ਵਿਚ ਹਨ। ਸੰਯੁਕਤ ਰਾਸ਼ਟਰ ਮੁਤਾਬਕ ਪਰਵਾਸੀ ਭਾਰਤੀ ਸਾਰੇ ਮਹਾਦੀਪਾਂ ਤੇ ਖੇਤਰਾਂ ਵਿਚ ਮੌਜੂਦ ਹਨ। ਖਾੜੀ ਮੁਲਕਾਂ ਤੋਂ ਲੈ ਕੇ ਉੱਤਰੀ ਅਮਰੀਕਾ, ਆਸਟਰੇਲੀਆ ਤੋਂ ਯੂਕੇ ਤੱਕ ਪ੍ਰਵਾਸੀ ਭਾਰਤੀ ਵਸੇ ਹੋਏ ਹਨ।