ਆਸਟਰੇਲੀਆ ਦਾ ਸਾਬਕਾ ਸਪਿੰਨਰ ਮੈਕਗਿਲ ਕੋਕੀਨ ਕੇਸ ’ਚ ਦੋਸ਼ੀ ਕਰਾਰ

0
91

ਸਿਡਨੀ: ਆਸਟਰੇਲੀਆ ਦੇ ਸਾਬਕਾ ਸਪਿੰਨਰ ਸਟੂਅਰਟ ਮੈਕਗਿਲ ਨੂੰ ਕੋਕੀਨ ਦੇ ਸੌਦੇ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਹੈ, ਹਾਲਾਂਕਿ ਜਿਊਰੀ ਨੇ ਸਾਬਕਾ ਕ੍ਰਿਕਟਰ ਨੂੰ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਮੂਲੀਅਤ ਤੋਂ ਕਲੀਨ ਚਿੱਟ ਦੇ ਦਿੱਤੀ ਹੈ।

ਸਿਡਨੀ ਜ਼ਿਲ੍ਹਾ ਕੋਰਟ ਦੀ ਜਿਊਰੀ ਨੇ 54 ਸਾਲਾ ਸਾਬਕਾ ਸਪਿੰਨਰ ਨੂੰ ਅਪਰੈਲ 2021 ਵਿੱਚ 330,000 ਆਸਟਰੇਲਿਆਈ ਡਾਲਰ ਕੀਮਤ ਦੀ ਇੱਕ ਕਿਲੋ ਕੋਕੀਨ ਦੇ ਸੌਦੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਬੇਗੁਨਾਹ ਦੱਸਿਆ ਹੈ।

ਆਸਟਰੇਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਫੈਸਲਾ ਸੁਣਾਏ ਜਾਣ ਮੌਕੇ ਮੈਕਗਿਲ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਾਬਕਾ ਕ੍ਰਿਕਟਰ ਨੂੰ ਅੱਠ ਹਫ਼ਤੇ ਬਾਅਦ ਸਜ਼ਾ ਸੁਣਾਈ ਜਾਵੇਗੀ।