WHO ਦੀ ਸਲਾਹ: ਕੋਰੋਨਾ ਨੂੰ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਕੀਤੀ ਜਾਵੇ ਜਾਂਚ

0
1056

ਦਿੱਲੀ: ਵਿਸ਼ਵ ਸੰਗਠਨ ਲਗਾਤਾਰ ਕਹਿ ਰਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਧ ਤੋਂ ਵਧ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਰਕਾਰ ਦਾ ਮੰਨਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕਰਨ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਜਾਵੇਗਾ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ ਦਸਿਆ ਕਿ ਹਰ ਵਿਅਕਤੀ ਜਿਸ ਨੂੰ ਸਰਦੀ, ਖਾਂਸੀ ਅਤੇ ਜ਼ੁਕਾਮ ਹੈ ਉਸ ਨੂੰ ਜਾਂਚ ਕਰਵਾਉਣ ਦੀ ਜ਼ਰੂਰਤ ਹੈ।
ਵਿਦੇਸ਼ ਤੋਂ ਆਏ ਅਜਿਹੇ ਲੋਕ ਜਿਹਨਾਂ ਵਿਚ ਇਸ ਦਾ ਲੱਛਣ ਮਿਲ ਰਿਹਾ ਹੈ ਉਹਨਾਂ ਨੂੰ 14 ਦਿਨ ਅਲੱਗ ਰੱਖਣਾ ਅਤੇ ਜਾਂਚ ਕਰਨਾ ਲਾਜ਼ਮੀ ਹੈ। ਕਿਸੇ ਕੋਰੋਨਾ ਵਾਇਰਸ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਵਿਅਕਤੀ, ਜਿਸ ਵਿਚ ਲੱਛਣ ਦਿੱਸਣ ਉਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਅਜਿਹੇ ਲੋਕ ਜਿਹੜੇ ਮਰੀਜ਼ਾਂ ਦੇ ਇਲਾਜ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਹਨ ਜੇ ਉਹਨਾਂ ਵਿਚ ਅਜਿਹੇ ਲੱਛਣ ਵਿਖਾਈ ਦਿੰਦੇ ਹਨ ਤਾਂ ਉਹਨਾਂ ਦੀ ਜਾਂਚ ਲਾਜ਼ਮੀ ਹੋਵੇਗੀ।
ਆਈਸੀਐਮਆਰ ਦੇ ਵਿਗਿਆਨਿਕ ਡਾ. ਆਰ. ਗੰਗਾਖੇੜਕਰ ਨੇ ਦਸਿਆ ਕਿ 20 ਮਾਰਚ ਨੂੰ ਸ਼ਾਮ ਛੇ ਵਜੇ ਤਕ ਦੇਸ਼ ਵਿਚ ਕੁੱਲ 15 ਹਜ਼ਾਰ 701 ਨਮੂਨਿਆਂ ਦੀ ਜਾਂਚ ਕੀਤੀ ਗਈ। ਜਿਸ ਵਿਚ 14 ਹਜ਼ਾਰ 811 ਲੋਕ ਸ਼ਾਮਲ ਸਨ। ਇੰਨੀ ਗਿਣਤੀ ਹੋਣ ਤੋਂ ਬਾਅਦ ਵੀ ਭਾਰਤ ਵਿਚ ਹੁਣ ਤਕ ਮਰੀਜ਼ਾਂ ਦੀ ਗਿਣਤੀ 270 ਹੈ। ਜਿਹੜੇ ਲੋਕਾਂ ਨੂੰ ਫਲੂ ਕਰ ਕੇ ਸਰਦੀ-ਖਾਂਸੀ, ਜ਼ੁਕਾਮ ਹੈ ਸਾਰਿਆਂ ਦੀ ਜਾਂਚ ਸੰਭਵ ਨਹੀਂ ਹੈ।
ਸਿਹਤ ਵਿਭਾਗ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਕਿਹਾ ਕਿ ਤਰਜੀਹ ਇਹ ਹੈ ਕਿ ਜੋ ਵੀ ਸੰਕਰਮਿਤ ਮਰੀਜ਼ ਦੇ ਸੰਪਰਕ ਵਿੱਚ ਆਏ ਹਨ ਉਹਨਾਂ ਦੀ ਜਾਂਚ ਕੀਤੀ ਜਾਵੇ। ਹੁਣ ਦੇਸ਼ ਵਿਚ ਕਰੀਬ 5500 ਲੋਕਾਂ ਨੂੰ ਕਵਾਰੇਂਟਾਈਨ ਵਿਚ ਰੱਖਿਆ ਗਿਆ ਹੈ। 65 ਹਜ਼ਾਰ ਤੋਂ ਜ਼ਿਆਦਾ ਲੋਕਾਂ ਤੇ ਸਰਵੀਲਾਂਸ ਕੀਤਾ ਜਾ ਰਿਹਾ ਹੈ। ਇਹਨਾਂ ਵਿਚ ਜੇ ਇਹ ਬਿਮਾਰੀ ਦਾ ਲੱਛਣ ਦਿਖਾਈ ਦਿੰਦਾ ਹੈ ਤਾਂ ਇਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਨਮੂਨਿਆਂ ਦੀ ਜਾਂਚ ਦੀ ਸਮਰੱਥਾ ਵਧਾਈ ਜਾ ਰਹੀ ਹੈ। 121 ਸਰਕਾਰੀ ਲੈਬ ਵਿਚ ਜਾਂਚ ਦੀ ਵਿਵਸਥਾ ਕੀਤੀ ਗਈ ਹੈ। ਸਾਰਿਆਂ ਵਿਚ ਔਸਤ ਹਰ ਦਿਨ 90 ਜਾਂਚ ਅਤੇ ਜ਼ਰੂਰਤ ਪੈਣ ਤੇ ਸਮਰੱਥਾ ਦੁਗਣੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 10 ਥਾਵਾਂ ਤੇ ਅਜਿਹੀਆਂ ਮਸ਼ੀਨਾਂ ਲਗਾਉਣ ਦੀ ਵਿਵਸਥਾ ਕਰ ਲਈ ਗਈ ਹੈ ਜਿੱਥੇ ਰੋਜ਼ ਇਕ ਲੈਬ ਵਿਚ 1400 ਸੈਂਪਲਾਂ ਦੀ ਜਾਂਚ ਹੋ ਸਕਦੀ ਹੈ।