ਪੰਜਾਬ ਦੇ ਇਸ ਪਿੰਡ ਵਿਚ ਹੁੰਦੀ ਹੈ ‘ਬਿਜਲੀ ਦੀ ਖੇਤੀ’

0
1022

ਪੰਜਾਬ ਦੇ ਹਰ ਕਿਸੇ ਪਿੰਡ ਦੀ ਆਪੋ ਅਪਣੀ ਵੱਖਰੀ ਪਹਿਚਾਣ ਹੈ। ਕੋਈ ਪਿੰਡ ਮਹਿਲਾ ਸ਼ਕਤੀਕਰਨ ਕਰਕੇ ਜਾਣਿਆ ਜਾਂਦਾ ਹੈ ਤਾਂ ਕੋਈ ਚੰਗੇ ਖੇਤੀ ਕਾਰੋਬਾਰ ਲਈ। ਕੋਈ ਲਿੰਗ ਅਨੁਪਾਤ ਵਿਚ ਅੱਗੇ ਹੋਣ ਕਰਕੇ ਮਸ਼ਹੂਰ ਹੈ ਤਾਂ ਕੋਈ ਸਫ਼ਾਈ ਪੱਖੋਂ ਨਾਮਣਾ ਖੱਟ ਰਿਹਾ ਹੈ ਪਰ ਬਠਿੰਡਾ ਜ਼ਿਲ੍ਹੇ ਵਿਚ ਚੁੱਘੇ ਕਲਾਂ ਇਕ ਅਜਿਹਾ ਪਿੰਡ ਹੈ, ਜੋ ਬਿਜਲੀ ਦੀ ਖੇਤੀ ਲਈ ਮਸ਼ਹੂਰ ਹੈ। ਸੁਣਨ ਵਿਚ ਇਹ ਗੱਲ ਭਾਵੇਂ ਇਕ ਮਜ਼ਾਕ ਲਗਦੀ ਹੋਵੇ ਪਰ ਇਹ ਸੱਚ ਹੈ। ਇਸ ਪਿੰਡ ਦੇ ਖੇਤਾਂ ਵਿਚ ਫ਼ਸਲਾਂ ਲਹਿਰਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਬਲਕਿ ਇਥੋਂ ਦੇ ਖੇਤਾਂ ਵਿਚ ਦੂਰ-ਦੂਰ ਤਕ ਸੋਲਰ ਪਾਵਰ ਪਲਾਂਟ ਲੱਗੇ ਹੋਏ ਨਜ਼ਰ ਆਉਂਦੇ ਹਨ। ਇਹ ਪਲਾਂਟ ਅਜਿਹੀ ਜ਼ਮੀਨ ‘ਤੇ ਲਗਾਏ ਗਏ ਹਨ, ਜਿਸ ਜੋ ਜ਼ਮੀਨ ਖੇਤੀ ਪੱਖੋਂ ਕਮਜ਼ੋਰ ਹੈ। ਦੱਸ ਦੇਈਏ ਕਿ ਇਹ ਪਲਾਂਟ ਲਗਾਉਣ ਲਈ 232 ਕਿਸਾਨਾਂ ਨੇ ਅਡਾਨੀ ਗਰੁੱਪ ਨੂੰ ਆਪਣੀ ਜ਼ਮੀਨ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਤੀ ਏਕੜ ਪ੍ਰਤੀ ਸਾਲ 55 ਹਜ਼ਾਰ ਰੁਪਏ ਮਿਲਦੇ ਹਨ। ਇਕ ਤਰ੍ਹਾਂ ਨਾਲ ਇਨ੍ਹਾਂ 232 ਕਿਸਾਨਾਂ ਦੀ ਨੌਕਰੀ ਲੱਗੀ ਹੋਈ ਹੈ।