ਬੀ.ਸੀ. ਦੇ ੬੦,੦੦੦ ਹੋਰ ਪਰਿਵਾਰਾਂ ਨੂੰ ਚਾਈਲਡ ਕੇਅਰ ਕੀਮਤਾਂ ਤੋਂ ਮਦਦ ਮਿਲੇਗੀ

0
2906

ਪਿਛਲੇ ਲੰਮੇਂ ਸਮੇਂ ਤੋਂ ਬੀ.ਸੀ. ਵਿੱਚ ਬਹੁਤ ਸਾਰੇ ਮਾਪੇ ਯੋਗ ਚਾਈਲਡ ਕੇਅਰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਜੇਕਰ ਉਹ ਆਪਣੇ ਬੱਚੇ ਲਈ ਥਾਂ ਲੱਭ ਵੀ ਲੈਂਦੇ ਹਨ,ਤਾਂ ਉਹ ਉਹਨਾਂ ਦੀ ਵਿੱਤੋਂ ਬਾਹਰ ਵੱਧ ਹੁੰਦੀ ਹੈ।
ਮਾਪੇ ਚਾਈਲਡ ਕੇਅਰ ਦੀ ਕੀਮਤ ਅਦਾ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਜੋ ਕਿ ਉਹਨਾਂ ਦੀ ਪਹੁੰਚ ਤੋਂ ਕਿਤੇ ਵੱਧ ਹੈ, ਜਾਂ ਫੇਰ ਉਹ ਆਪਣੇ ਬੱਚਿਆਂ ਦੀ ਸੰਭਾਲ ਆਪ ਕਰਨ ਲਈ ਆਪਣਾ ਕੰਮ ਛੱਡ ਰਹੇ ਹਨ। ਪਰਿਵਾਰਾਂ ਲਈ ਇਸ ਬਦਲ ਨੂੰ ਅਪਨਾਉਣਾ ਅਣ-ਉਚਿੱਤ ਹੈ। ਪਹਿਲਾਂ ਤੋਂ ਹੀ ਤੰਗ ਮਹੀਨਾਵਾਰ ਬਜਟ ‘ਤੇ ਇਹ ਹੋਰ ਦਬਾਅ ਪਾਉਂਦਾ ਹੈ ਅਤੇ ਤੁਸੀਂ ਜਿਸ ਤਰਾਂ੍ਹ ਵੀ ਦੇਖੋ ਬੀ.ਸੀ. ਦੀ ਆਰਥਿਕਤਾ ਲਈ ਇਸਦੇ ਨਤੀਜੇ ਮਾੜੇ ਹਨ।
ਸਾਡੀ ਸਰਕਾਰ ਵੱਖਰੇ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਪਰਿਵਾਰਾਂ ਨੂੰ ਬਿਹਤਰ ਬਦਲ ਅਤੇ ਰਾਹਤ ਦੇ ਕੇ ਉਹਨਾਂ ਨੂੰ ਉੱਚਾ ਚੁੱਕਣ ਲਈ ਕੰੰਮ ਕਰ ਰਹੀ ਹੈ।ਇਸੇ ਲਈ ਇਸ ਹਫਤੇ ਅਸੀਂ ਇੱਕ ਨਵੇਂ ਕਫਾਇਤੀ ਚਾਈਲਡ ਕੇਅਰ ਬੈਨੀਫਟ ਦਾ ਐਲਾਨ ਕੀਤਾ ਹੈ, ਜੋ ਬੀ.ਸੀ. ਦੇ ੬੦ ਹਜ਼ਾਰ ਪਰਿਵਾਰਾਂ ਲਈ ਚਾਈਲਡ ਕੇਅਰ ਦੀ ਕੀਮਤ ਨੂੰ ਘੱਟ ਕਰੇਗਾ।
ਵਧੇਰੇ ਪਰਿਵਾਰ ਕਫਾਇਤੀ ਚਾਈਲਡ ਕੇਅਰ ਤੱਕ ਪਹੁੰਚ ਕਰ ਸਕਣ ਇਸ ਨੂੰ ਯਕੀਨੀ ਬਣਾਉਣਾ ਸਾਡੇ ਕੰਮ ਦਾ ਹਿੱਸਾ ਹੈ,ਇਸ ਵਿੱਚ ਬੀ.ਸੀ.ਦੇ ਇਤਿਹਾਸ ਵਿੱਚ ਚਾਈਲਡ ਕੇਅਰ ਵਿੱਚ ਸਭ ਤੋਂ ਵੱਡਾ ਨਿਵੇਸ਼ ਸ਼ਾਮਲ ਹੈ-ਤਿੰਨ ਸਾਲਾਂ ਵਿੱਚ ḙ੧ ਬਿਲੀਅਨ।
ਇਸ ਬੈਨੀਫਟ ਪ੍ਰੋਗਰਾਮ ਦੇ ਤਹਿਤ ਘਰਾਂ ਦੀ ਯੋਗ ਆਮਦਨ ਰੇਖਾ ḙ੫੫,੦੦੦ ਦੀ ਪੁਰਾਣੀ ਸਬਸਿਡੀ ਤੋਂ ਵਧਾ ਕੇ ḙ੧੧੧,੦੦੦ ਤੱਕ ਕੀਤੀ ਗਈ ਹੈ। ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਚਾਈਲਡ ਕੇਅਰ ਨੂੰ ਹੋਰ ਕਫਾਇਤੀ ਬਣਾਇਆ ਜਾ ਰਿਹਾ ਹੈ।
ਹੁਣ ਬੀ.ਸੀ. ਦੇ ੮੦,੦੦੦ ਵਧੇਰੇ ਪਰਿਵਾਰ ḙ੧੨੫੦ ਪ੍ਰਤੀ ਮਹੀਨਾ ਪ੍ਰਤੀ ਬੱਚੇ ਤੱਕ ਯੋਗ ਹਨ।ਪਿਛਲੀ ਸਬਸਿਡੀ ਵਿੱਚ ਸਿਰਫ਼ ੨੦,੦੦੦ ਪਰਿਵਾਰ ḙ੭੫੦ ਪ੍ਰਤੀ ਮਹੀਨਾ ਪ੍ਰਤੀ ਬੱਚੇ ਲਈ ਯੋਗ ਸਨ।
ਨਵੇਂ ਬੈਨੀਫਟ ਵਿੱਚ ਹੋਰ ਚਾਈਲਡ ਬੀ.ਸੀ. ਸਹਿਯੋਗ ਦਾ ਮਤਲਬ ਹੈ ਕਿ ਵਧੇਰੇ ਪਰਿਵਾਰ ਹਰ ਮਹੀਨੇ ਥੋੜਾ੍ਹ ਵੱਧ ਲੈ ਸਕਣਗੇ ਅਤੇ ਵਧੇਰੇ ਮਾਪੇ ਜੇ ਉਹ ਚਾਹੁਣ ਤਾਂ ਕੰਮ ਤੇ ਵਾਪਸ ਜਾ ਸਕਣਗੇ।ਇਸ ਨਾਲ ਲੋਕਾਂ ਅਤੇ ਆਰਥਿਕਤਾ ਨੂੰ ਫਾਇਦਾ ਪਹੁੰਚੇਗਾ।
ਚਾਈਲਡ ਕੇਅਰ ਬੀ.ਸੀ. ਦੇ ਤਹਿਤ ਸੂਬਾ ਇੱਕ ਐਸੇ ਯੂਨੀਵਰਸਲ ਚਾਈਲਡ ਕੇਅਰ ਸਿਸਟਮ ਦੀ ਨੀਂਹ ਰੱਖ ਕਰ ਰਿਹਾ ਹੈ ਜੋ ਪਰਿਵਾਰਾਂ ਅਤੇ ਕਮਿਊਨਟੀਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਵੇਗਾ।।ਅਪਰੈਲ ਵਿੱਚ ਸ਼ੁਰੂ ਕੀਤੇ ਚਾਈਲਡ ਕੇਅਰ ਫੀਸ ਵਿੱਚ ਕਟੌਤੀ ( ਚਾਈਲਡ ਕੇਅਰ ਰਿਡਕਸ਼ਨ ਇਨੀਸ਼ੀਏਟਿਵ) ਦੇ ਉਪਰਾਲੇ ਨਾਲ ੩੦੦੦ ਲਾਇਸੈਂਸਸ਼ੁਦਾ ਚਾਈਲਡ ਕੇਅਰ ਪ੍ਰਦਾਨ ਕਰਨ ਵਾਲਿਆਂ ਨੂੰ ਆਪਣੀ ਫੀਸ ḙ੩੫੦ ਤੱਕ ਘਟਾਉਣ ਲਈ ਮਦਦ ਮਿਲ ਰਹੀ ਹੈ।
ਬੀ.ਸੀ. ਦੇ ਲੋਕ ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਉਹ ਰਾਤੋ- ਰਾਤ ਪੈਦਾ ਨਹੀਂ ਹੋਈਆਂ ਅਤੇ ਨਾ ਹੀ ਉਹ ਰਾਤੋ-ਰਾਤ ਠੀਕ ਹੋਣਗੀਆਂ।
ਸਾਡੀ ਸਰਕਾਰ ਜਿੰਦਗੀ ਨੂੰ ਹੋਰ ਕਫਾਇਤੀ ਬਣਾਉਣ, ਤੁਹਾਡੀ ਜ਼ਰੂਰਤ ਦੀਆਂ ਸੇਵਾਵਾਂ ਨੂੰ ਬਿਹਤਰ ਕਰਨ ਅਤੇ ਸੂਬੇ ਦੇ ਹਰ ਹਿੱਸੇ ਵਿੱਚ ਲੋਕਾਂ ਲਈ ਕੰਮ ਕਰਨ ਵਾਲੀ ਮਜ਼ਬੂਤ ਚਿਰਸਥਾਈ ਆਰਥਿਕਤਾ ਲਿਆਉਣ ਲਈ ਕੰੰਮ ਕਰ ਰਹੀ ਹੈ।
ਇਸ ਵਿੱਚ ਬੀ.ਸੀ. ਦੇ ਪਰਿਵਾਰਾਂ ਲਈ ਹੋਰ ਕਫਾਇਤੀ ਚਾਈਲਡ ਕੇਅਰ ਥਾਵਾਂ ਲਿਆਉਣੀਆਂ ਵੀ ਸ਼ਾਮਲ ਹਨ।ਇਹ ਲੋਕਾਂ,ਬੱਚਿਆਂ ਅਤੇ ਆਰਥਿਕਤਾ ਲਈ ਵੀ ਵਧੀਆ ਹੈ।
ਇਹ ਸਿਰਫ ਸ਼ੁਰੂਆਤ ਹੈ, ਅਜੇ ਬਹੁਤ ਕੁਝ ਹੋਣਾ ਹੈ।
ਰਲ਼ ਕੇ ਅਸੀਂ ਬੀ.ਸੀ.ਵਿੱਚ ਹਰ ਕਿਸੇ ਦੇ ਬਿਹਤਰ ਭਵਿੱਖ ਲਈ ਸਖ਼ਤ ਮਿਹਨਤ ਨਾਲ ਕੰਮ ਕਰਦੇ ਰਹਾਂਗੇ।
ਕਫਾਇਤੀ ਚਾਈਲਡ ਕੇਅਰ ਬੈਨੀਫਟ ਦੀ ਵਧੇਰੇ ਜਾਣਕਾਰੀ ਹਾਸਲ ਕਰਨ ਅਤੇ ਤੁਹਾਡਾ ਪਰਿਵਾਰ ਜੋ ਰਾਸ਼ੀ ਹਾਸਲ ਕਰੇਗਾ ਉਸਦਾ ਅਨੁਮਾਨ ਜਾਣਨ ਜਾਂ ਬੈਨੀਫਟ ਵਾਸਤੇ ਅਪਲਾਈ ਕਰਨ ਲਈ www.gov.bc.ca/afforablechildcarebenefit ਤੇ ਜਾਓ।
ਜੌਨ੍ਹ ਹੌਰਗਨ
ਪ੍ਰੀਮੀਅਰ ਆਫ ਬ੍ਰਿਟਿਸ਼ ਕੋਲੰਬੀਆ