ਭਾਰਤ ਸਰਕਾਰ ਨੇ ਟੂਰਿਸਟ ਵੀਜ਼ਾ ਉੱਤੇ ਲੱਗੀਆਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ

ਦਿੱਲੀ: ਭਾਰਤ ਸਰਕਾਰ ਨੇ ਮਾਰਚ 2020 ਤੋਂ ਪਹਿਲਾਂ ਜਾਰੀ ਕੀਤੇ ਗਏ ਜਾਇਜ਼ ਟੂਰਿਸਟ ਵੀਜ਼ਾ ਉੱਤੇ ਲੱਗੀਆਂ ਟਰੈਵਲ ਪਾਬੰਦੀਆਂ ਹਟਾ ਦਿੱਤੀਆਂ ਹਨ।ਸਰਕਾਰ ਨੇ ਇਹ ਵੀ ਆਖਿਆ ਹੈ ਕਿ 10 ਸਾਲਾਂ ਦਾ ਟੂਰਿਸਟ ਵੀਜ਼ਾ ਫੌਰਨ ਬਹਾਲ ਹੋਵੇਗਾ।
ਕੈਨੇਡੀਅਨ ਨਾਗਰਿਕ, 10 ਸਾਲਾਂ ਦੇ ਟੂਰਿਸਟ ਵੀਜ਼ਾ- ਇਲੈਕਟ੍ਰੌਨਿਕ ਟਰੈਵਲ ਆਥਰਾਈਜ਼ੇਸ਼ਨ ਜਾਂ ਈ ਵੀਜ਼ਾ, ਲਈ ਨਹੀਂ ਸਗੋਂ ਤਾਜ਼ਾ ਰੈਗੂਲਰ ਟੂਰਿਸਟ ਵੀਜ਼ਾ ਹਾਸਲ ਕਰਨ ਦੇ ਯੋਗ ਹੋਣਗੇ। ਮਾਰਚ 2020 ਤੋਂ ਪਹਿਲਾਂ ਜਾਰੀ ਕੀਤੇ ਗਏ ਇਸ ਤਰ੍ਹਾਂ ਦੇ ਵੀਜ਼ਾ ਸਸਪੈਂਡ ਹੀ ਰਹਿਣਗੇ।