ਮਜ਼ਬੂਤ ਕਮਿਉੂਨਟੀਆਂ ਦਾ ਨਿਰਮਾਣ ਕਰਨ ਅਤੇ ਬੀ.ਸੀ. ਵਿੱਚ ਜਿੰਦਗੀ ਨੂੰ ਬਿਹਤਰ ਕਰਨ ਲਈ ਅਸੀਂ ਰਲ਼ ਕੇ ਕੰਮ ਕਰ ਰਹੇ ਹਾਂ

0
1832

ਪਿਛਲੇ ਹਫਤੇ ਅਸੀਂ ਦੁਬਾਰਾ ਪੁਸ਼ਟੀ ਕੀਤੀ ਕਿ ਸਥਾਨਕ ਆਰਥਿਕਤਾ ਨੂੰ ਮਜ਼ਬੁਤ ਕਰਨ, ਕਮਿਊਨਟੀਆਂ ਨੂੰ ਹੋਰ ਸੁਰੱਖਿਅਤ ਬਣਾਉਣ , ਲੋਕਾਂ ਵਿੱਚ ਨਿਵੇਸ਼ ਕਰਨ ਅਤੇ ਬੀ.ਸੀ. ਦੇ ਪਰਿਵਾਰਾਂ ਦੀਆਂ ਜ਼ਿੰਦਗੀਆ ਨੂੰ ਹੋਰ ਕਫਾਇਤੀ ਬਣਾਉਣ ਲਈ ਅਸੀਂ ਵਚਨਬੱਧ ਹਾਂ।
ਸਾਡੀ ਸਰਕਾਰ ਯੂਨੀਅਨ ਆਫ ਮਿਊਂਸਪੈਲੀਟੀਜ਼ ਕਨਵੇਨਸ਼ਨ ਦੌਰਾਨ ਬ੍ਰਿਟਿਸ਼ ਕੋਲੰਬੀਆਂ ਦੇ ਸਥਾਨਕ ਲੀਡਰਾਂ ਨੂੰ ਮਿਲੀ। ਅਸੀਂ ਬੀ.ਸੀ. ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਹਰ ਰੋਜ਼ ਪੇਸ਼ ਆਉਣ ਵਾਲੀਆਂ ਚੁਨੌਤੀਆਂ ਨੂੰ ਕਾਬੂ ਕਰਨ ਅਤੇ ਕਮਿਊਨਟੀਆਂ ਵਿੱਚ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਰਲ਼ ਕੇ ਕੰਮ ਕਰ ਰਹੇ ਹਾਂ।
ਕਮਿਊੁਨਟੀਆਂ ਨੇ ਆਪਣੀ ਜ਼ਰੂਰਤ ਦੇ ਐਰੀਨਾ, ਕਮਿਊੁਨਟੀ ਸੈਂਟਰਾਂ ਅਤੇ ਟਰਾਂਜ਼ਿਟ ਅਤੇ ਐਨਰਜੀ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਿਲਦੀ ਮਦਦ ਲਈ ਲੰਮਾਂ ਸਮਾਂ ਇੰਤਜ਼ਾਰ ਕੀਤਾ ਹੈ। ਸਾਡੀ ਸਰਕਾਰ ਕੇਂਦਰੀ ਸਰਕਾਰ ਨਾਲ ਮਿਲ ਕੇ ਸੂਬੇ ਦੇ ਹਰ ਹਿੱਸੇ ਵਿੱਚ ਰੂਰਲ ਐਂਡ ਨੌਰਦਨ ਕਮਿਊਨਟੀਜ਼ ਪ੍ਰੋਗਰਾਮ ਵਿੱਚ ḙ੯੫ ਮਿਲੀਅਨ ਤੱਕ ਦਾ ਨਿਵੇਸ਼ ਅਤੇ ਕਮਿਉੂਨਟੀ, ਕਲਚਰ ਐਂਡ ਰੀ੍ਰਕਰੀਏਸ਼ਨ ਪ੍ਰੋਗਰਾਮ ਦੇ ਅਧੀਨ ḙ੧੩੪ ਮਿਲੀਅਨ ਤੱਕ ਦਾ ਨਿਵੇਸ਼ ਕਰਨ ਲਈ ਕੰਮ ਕਰ ਰਹੀ ਹੇ।
ਦੋ ਨਵੇਂ ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਨਾਲ ਸਥਾਨਕ ਆਰਥਿਕਤਾ ਮਜ਼ਬੂਤ ਹੋਵੇਗੀ, ਜਨ ਸਿਹਤ ਅਤੇ ਸੁਰੱਖਿਆ ਵਿੱਚ ਸੁਧਾਰ ਹੋਵੇਗਾ ਅਤੇ ਵਧੇਰੇ ਸਥਾਈ ਅਤੇ ਵਿਸ਼ੇਸ਼ ਕਮਿਊਨਟੀਆਂ ਦਾ ਨਿਰਮਾਣ ਹੋਵੇਗਾ ਜਿੱਥੇ ਹਰ ਕਿਸੇ ਨੂੰ ਕਾਮਯਾਬੀ ਦੇ ਵੱਧ ਮੌਕੇ ਮਿਲਣਗੇ।
ਇਹਨਾਂ ਸਾਲਾਂ ਦੌਰਾਨ ਬੀ.ਸੀ.ਵਿੱਚ ਜੰਗਲੀ ਅੱਗਾਂ ਦੀ ਸੰਖਿਆ ਅਤੇ ਪ੍ਰਚੰਡਤਾ ਵਧੀ ਹੈ।ਬੀ.ਸੀ. ਦੇ ਦੁਆਲੇ ਜੰਗਲੀ ਅੱਗਾਂ ਦੇ ਨੁਕਸਾਨ ਨੂੰ ਘਟਾਉਣ ਲਈ ਸਾਡੀ ਸਰਕਾਰ ਨੇ ਨਵੇਂ ਕਮਿਊੁਨਟੀ ਰੀਸੀਲੀਨਰੀ ਇਨਵੈਸਟਮੈਂਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜੋ ਅਗਲੇ ੩ ਸਾਲਾਂ ਤੱਕ ਸਥਾਨਕ ਸਰਕਾਰਾਂ ਅਤੇ ਫਸਟ ਨੇਸ਼ਨਜ਼ ਨੂੰ ḙ੫੦ ਮਿਲੀਅਨ ਤੱਕ ਪ੍ਰਦਾਨ ਕਰੇਗਾ।
ਮਾਪੇ ਵੀ ਯੋਗ ਚਾਈਲਡ ਕੇਅਰ ਲੱਭਣ ਲਈ ਸੰਘਰਸ਼ ਕਰ ਰਹੇ ਹਨ, ਸਥਾਨਕ ਸਰਕਾਰਾਂ ਆਪਣੀਆਂ ਕਮਿਊੁਨਟੀਆਂ ਨੂੰ ਬਿਹਤਰ ਜਾਣਦੀਆਂ ਹਨ ਅਤੇ ਉਹਨਾਂ ਦਾ ਪਬਲਿਕ ਸੈਕਟਰ ਸੰਸਥਾਵਾਂ ਨਾਲ ਗੂੜਾ੍ਹ ਸੰਬੰਧ ਹੈ।ਇਸਦਾ ਮਤਲਬ ਹੈ ਕਿ ਉਹ ਮੌਜੂਦਾ ਜਨਤਕ ਥਾਵਾਂ ਦੀ ਵਰਤੋਂ ਕਰ ਸਕਦੇ ਹਨ, ਜਿਵੇਂ ਸਕੂਲ ਗਰਾਊਂਡ-ਜਲਦੀ ਲਾਇੰਸੈਂਸਸ਼ੁਦਾ ਚਾਈਲਡ ਕੇਅਰ ਥਾਵਾਂ ਦਾ ਨਿਰਮਾਣ ਕਰਨ ਲਈ।ਇਸੇ ਲਈ ਸਾਡੀ ਸਰਕਾਰ ਨੇ ਯੂ.ਬੀ.ਸੀ.ਐੇੱਮ ਦੇ ਨਾਲ ਦੋ ਨਵੀਆਂ ਸਾਂਝੇਦਾਰੀਆਂ ਦਾ ਐਲਾਨ ਕੀਤਾ ਹੈ ਜਿਸ ਨਾਲ ਪਰਿਵਾਰਾਂ ਦੀ ਜ਼ਰੂਰਤ ਮੁਤਾਬਿਕ ਵਧੇਰੇ ਥਾਵਾਂ ਦਾ ਨਿਰਮਾਣ ਕਰਨ ਵਿੱਚ ਮਿਊਂਸਪੈਲਟੀਆਂ ਅਤੇ ਖੇਤਰੀ ਜ਼ਿਲਿਆਂ ਨੂੰ ਮਦਦ ਮਿਲੇਗੀ।
ਇਹ ਨਵੇਂ ਸਥਾਪਿਤ ਚਾਈਲਡ ਕੇਅਰ ਬੈਨੀਫਿੱਟ ਤੋਂ ਵੱਖਰਾ ਹੈ, ਜੋ ਵਧੇਰੇ ਲੋਕਾਂ ਨੂੰ ਜ਼ਿਆਦਾ ਸਹਿਯੋਗ ਪ੍ਰਦਾਨ ਕਰ ਰਿਹਾ ਹੈ-ਪਹਿਲੀ ਵਾਰ ਚਾਈਲਡ ਕੇਅਰ ਦੇ ਖ਼ਰਚੇ ਨਾਲ ਹੁਣ ੬੦ ਹਜ਼ਾਰ ਪਰਿਵਾਰ ਮਦਦ ਲੈ ਸਕਣਗੇ।ਇਸਦਾ ਮਤਲਬ ੮੦ ਹਜ਼ਾਰ ਤੋਂ ਵਧੇਰੇ ਘੱਟ ਅਤੇ ਮੱਧਵਰਗੀ ਤਨਖ਼ਾਹ ਵਾਲੇ ਪਰਿਵਾਰਾਂ ਨੂੰ ḙ੧੨੫੦ ਪ੍ਰਤੀ ਮਹੀਨਾ ਪ੍ਰਤੀ ਬੱਚੇ ਤੱਕ ਦੀ ਬੱਚਤ ਕਰਨ ਵਿੱਚ ਮਦਦ ਮਿਲੇਗੀ। ਵਧੇਰੇ ਪਰਿਵਾਰਾਂ ਲਈ ਚਾਈਲਡ ਕੇਅਰ ਨੂੰ ਕਫਾਇਤੀ ਅਤੇ ਉਪਲਬੱਧ ਬਣਾਉਣਾ ਸਾਡੀ ਯੋਜਨਾ ਦਾ ਹਿੱਸਾ ਹੈ।
ਬੀ.ਸੀ ਭਰ ਦੀਆਂ ਕਮਿਊਨਟੀਆਂ ਵਿੱਚ ਕਫਾਇਤੀ ਘਰਾਂ ਦਾ ਸੰਕਟ ਚਲ ਰਿਹਾ ਹੇ। ਇਹ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।ਇਹ ਉਹਨਾਂ ਵਪਾਰਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਜਿਹਨਾਂ ਨੂੰ ਕਾਮਿਆਂ ਦੀ ਜ਼ਰੂਰਤ ਹੈ।ਇਹ ਕਮਿਊੁਨਟੀਆਂ ਵਿੱਚੋਂ ਲੋਕਾਂ ਨੂੰ ਬਾਹਰ ਜਾਣ ਲਈ ਮਜ਼ਬੂਰ ਕਰ ਰਿਹਾ ਹੇ।
ਸਾਡੀ ਸਰਕਾਰ ਬੀ.ਸੀ. ਦੇ ਇਤਿਹਾਸ ਵਿੱਚ ਕਫਾਇਤੀ ਘਰਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰ ਰਹੀ ਹੈ। ਅਸੀਂ ਆਪਣੀ ੩੦ ਨੁਕਾਤੀ ਹਾਊਸਿੰਗ ਯੋਜਨਾ ਵੱਲ ਕੰਮ ਕਰ ਰਹੇ ਹਾਂ। ਅਸੀਂ ਮੰਗ ਨੂੰ ਕਾਬੂ ਕਰਨ, ਸਪਲਾਈ ਵਧਾਉਣ ਅਤੇ ਕਿਰਾਏਦਾਰਾ ਨੂੰ ਸੁਰੱਖਿਆ ਪ੍ਰਦਾਨ ਕਰ ਰਹੇ ਹਾਂ।
ਸਥਾਨਕ ਸਰਕਾਰਾਂ ਨਾਲ ਕੰਮ ਕਰਦਿਆਂ ਅਸੀਂ ਬੀ.ਸੀ ਦੀਆਂ ੨੨ ਕਮਿਊਨਟੀਆਂ ਵਿੱਚ ਬੇਘਰੇ ਲੋਕਾਂ ਲਈ ੨੦੦੦ ਸਹਿਯੋਗੀ ਮੌਡੂਲਰ ਘਰਾਂ ਦਾ ਨਿਰਮਾਣ ਕਰ ਰਹੇ ਹਾਂ ਅਤੇ ਮੱਧਵਰਗੀ ਤਨਖ਼ਾਹ ਵਾਲੇ ਪਰਿਵਾਰਾਂ ਲਈ ਵਧੇਰੇ ਘਰਾਂ ਦਾ ਨਿਰਮਾਣ ਕਰਨ ਲਈ ਪ੍ਰਾਈਵੇਟ ਸੈਕਟਰ, ਨੌਨ ਪਰੌਫਿਟ ਅਤੇ ਮਿaੂਂਸਪੈਲਟੀਆਂ ਨਾਲ ਰਲ ਕੇ ਕੰਮ ਕਰ ਰਹੇ ਹਾਂ।
ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਬੀ.ਸੀ. ਦੀਆਂ ਕਮਿਊਟੀਆਂ ਜਿਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ ਉਹ ਰਾਤੋ-ਰਾਤ ਪੈਦਾ ਨਹੀਂ ਹੋਈਆ ਅਤੇ ਨਾ ਹੀ ਰਾਤੋ-ਰਾਤ ਹੱਲ ਹੋ ਜਾਣਗੀਆਂ।
ਅਸੀਂ ਜ਼ਿੰਦਗੀ ਨੂੰ ਹੋਰ ਕਫਾਇਤੀ ਬਣਾਉਣ, ਤੁਹਾਡੇ ਭਰੋਸੇ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨ, ਵਧੀਆ ਨੌਕਰੀਆਂ ਦਾ ਨਿਰਮਾਣ ਕਰਨ ਅਤੇ ਮਜ਼ਬੂਤ ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨ ਲਈ ਰਲ਼ ਕੇ ਕੰਮ ਕਰਨ ਲਈ ਵਚਨਬੱਧ ਹਾਂ।
ਅਸੀਂ ਸਥਾਨਕ ਸਰਕਾਰ ਦੀ ਸਾਂਝੇਦਾਰੀ ਨਾਲ ਬੀ.ਸੀ. ਦੀ ਹਰ ਕਮਿਊਨਟੀ ਦੇ ਲੋਕਾਂ ਲਈ ਰਲ਼ ਕੇ ਮਿਹਨਤ ਨਾਲ ਕੰਮ ਕਰਦੇ ਰਹਾਂਗੇ।
ਵੱਲੋਂ ਜੌਨ੍ਹ ਹੌਰਗਨ,
ਪ੍ਰੀਮੀਅਰ ਆਫ਼ ਬ੍ਰਿਟਿਸ਼ ਕੋਲੰਬੀਆ