ਵੈਨਕੂਵਰ ‘ਚ ਨੌਜਵਾਨ ਦਾ ਕਤਲ, ਇਕ 78 ਸਾਲ ਬਜੁਰਗ ਦੀ ਲਾਸ਼ ਮਿਲੀ

0
1815

ਸਰੀ: ਰਾਤ ਵੈਨਕੂਵਰ ਸ਼ਹਿਰ ਵਿਚ ਇੱਕ ਨੌਜਵਾਨ ਦੇ ਕਤਲ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਾਤ ੯.੪੫ ਵਜੇ ਮੇਨ ਸਟਰੀਟ ਅਤੇ ਈਸਟ ੩੫ ਐਵੇਨਿਊ ‘ਤੇ ਇਕ ਅਪਾਰਟਮੈਂਟ ਵਿਚ ਗੋਲ਼ੀਆਂ ਚੱਲਣ ਦੀ ਸੂਚਨਾ ਮਿਲਣ ‘ਤੇ ਪੁਲੀਸ ਨੂੰ ਮੌਕੇ ‘ਤੇ ਪਹੁੰਚਦਿਆਂ ਇਕ ੩੦-੩੫ ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲੀ। ਇਸ ਤੋਂ ਥੋੜ੍ਹੀ ਦੂਰੀ ਤੋਂ ਹੀ ਇਸ ਸਬੰਧ ਵਿਚ ਇਕ ੩੦ ਸਾਲਾਂ ਜੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮ੍ਰਿਤਕ ਅਤੇ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਪੁਲਿਸ ਵੱਲੋਂ ਅਜੇ ਤਕ ਜਨਤਕ ਨਹੀਂ ਕੀਤੀ ਗਈ। ਵੈਨਕੂਵਰ ਵਿਚ ਵਾਪਰੀ ਇਹ ੨੦੧੯ ਦੀ ਅਜਿਹੀ ਪੰਜਵੀਂ ਘਟਨਾ ਹੈ।
ਪੁਲੀਸ ਅਨੁਸਾਰ ਅੱਜ ਸਵੇਰੇ ਇਕ ਹੋਰ ੭੮ ਸਾਲਾ ਬਜ਼ੁਰਗ ਦੀ ਲਾਸ਼ ਓਂਟਾਰੀਓ ਸਟਰੀਟ ਤੋਂ ਭੇਤ ਭਰੀ ਹਾਲਤ ਵਿਚ ਮਿਲੀ ਹੈ, ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।