ਸ਼ਰਲਿਨ ਚੋਪੜਾ ਨੂੰ ਸ਼ਿਲਪਾ ਸ਼ੈਟੀ ਵੱਲੋਂ 50 ਕਰੋੜ ਦੀ ਮਾਣਹਾਨੀ ਦਾ ਨੋਟਿਸ

0
633

ਮੁੰਬਈ: ਅਦਾਕਾਰਾ ਸ਼ਿਲਪਾ ਸ਼ੈਟੀ ਤੇ ਰਾਜ ਕੁੰਦਰਾ ਨੇ ਸ਼ਰਲਿਨ ਚੋਪੜਾ ਨੂੰ 50 ਕਰੋੜ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਰਾਜ ਤੇ ਸ਼ਿਲਪਾ ਦੇ ਵਕੀਲਾਂ ਨੇ ਸ਼ਰਲਿਨ ਵਲੋਂ ਜੁਹੂ ਪੁਲੀਸ ਸਟੇਸ਼ਨ ਵਿਚ ਪਿਛਲੇ ਹਫਤੇ ਐਫਆਈਆਰ ਦਰਜ ਕਰਵਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ। ਸ਼ਰਲਿਨ ਨੇ ਆਪਣੀ ਸ਼ਿਕਾਇਤ ਵਿਚ ਜਿਨਸੀ ਸ਼ੋਸ਼ਣ ਤੇ ਅੰਡਰ ਵਰਲਡ ਤੋਂ ਧਮਕੀਆਂ ਦੇਣ ਦੇ ਦੋਸ਼ ਲਾਏ ਸਨ। ਉਸ ਨੇ ਇਹ ਵੀ ਕਿਹਾ ਸੀ ਕਿ ਉਸ ਨੇ ਤਿੰਨ ਵੀਡੀਓ ਕੀਤੀਆਂ ਪਰ ਉਸ ਨੂੰ ਇਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ।