ਹੈਰਿਸ ਤੇ ਟਰੰਪ ਬਹਿਸ ’ਚ ਪਹਿਲੀ ਵਾਰ ਹੋਣਗੇ ਆਹਮੋ-ਸਾਹਮਣੇ

0
427

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਦੇ ਉਮੀਦਵਾਰ ਡੋਨਲਡ ਟਰੰਪ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ। ਦੋਵਾਂ ਆਗੂਆਂ ਦਰਮਿਆਨ ਸ਼ਾਇਦ ਇਹ ਇਕਲੌਤੀ ਸਿਆਸੀ ਬਹਿਸ ਹੋਵੇਗੀ। ਇਸ ਦੌਰਾਨ ਦੋਵਾਂ ’ਤੇ ਦੇਸ਼ ਸਬੰਧੀ ਆਪੋ-ਆਪਣੇ ਨਜ਼ਰੀਏ ਨੂੰ ਪੇਸ਼ ਕਰਨ ਦਾ ਦਬਾਅ ਹੋਵੇਗਾ।

ਇਹ ਪ੍ਰੋਗਰਾਮ ਪੂਰਬੀ ਫਿਲਾਡੈਲਫੀਆ ਵਿੱਚ ਰਾਤ ਨੌਂ ਵਜੇ ਕਰਵਾਇਆ ਜਾਵੇਗਾ। ਜੂਨ ਵਿੱਚ ਹੋਈ ਆਖ਼ਰੀ ਬਹਿਸ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਦੇ ਨਮੋਸ਼ੀਜਨਕ ਪ੍ਰਦਰਸ਼ਨ ਮਗਰੋਂ ਚੋਣ ਮੁਹਿੰਮ ਵਿੱਚ ਨਾਟਕੀ ਬਦਲਾਅ ਆ ਗਿਆ ਸੀ। ਬਹਿਸ ਵਿੱਚ ਪੱਛੜਨ ਮਗਰੋਂ ਬਾਇਡਨ ਨੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ’ਚੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ ਸੀ। ਇਸ ਮਗਰੋਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਹੈਰਿਸ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਬਾਇਡਨ ਦੀ ਤੁਲਨਾ ਵਿੱਚ ਟਰੰਪ ਖ਼ਿਲਾਫ਼ ਡੈਮੋਕਰੈਟਿਕ ਧਿਰ ਨੂੰ ਬਿਹਤਰ ਢੰਗ ਨਾਲ ਅੱਗੇ ਵਧਾ ਸਕਦੀ ਹੈ।