ਬ੍ਰਿਟਿਸ਼ ਕੋਲੰਬੀਆ ਵਿਚ ਮਾਸਕ ਨਾ ਪਾਉਣ ‘ਤੇ ਸਖਤੀ ਵਧਾਈ

0
1335

ਵਿਕਟੋਰੀਆ: ਪਬਲਿਕ ਸੇਫਟੀ ਅਤੇ ਸੋਲੀਸਿਟਰ ਜਨਰਲ ਮੰਤਰੀ ਮਾਈਕ ਫਾਰਨਵਰਥ ਐਮਰਜੈਂਸੀ ਪ੍ਰੋਗਰਾਮ ਐਕਟ (ਓਫਅ) ਦੇ ਤਹਿਤ ਸੂਬੇ ਦੇ ਕਦਮਾਂ ਨੂੰ ਪ੍ਰੋਵਿੰਸ਼ੀਅਲ ਹੈਲਥ ਅਫਸਰ (ਫ੍ਹੌ) ਦੇ ਦਿਸ਼ਾ-ਨਿਰਦੇਸ਼ਾਂ ਨਾਲ ਜੋੜ ਰਹੇ ਹਨ ਕਿ ਇਨਡੋਰ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਹੁਣ ਲਾਜ਼ਮੀ ਹੈ।
ਸੂਬਾ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਵਿੱਚ ਵਾਧਾ ਕਰ ਰਿਹਾ ਹੈ, ਜਿਸ ਨਾਲ ਸਿਹਤ ਅਤੇ ਐਮਰਜੈਂਸੀ ਪ੍ਰਬੰਧਨ ਅਧਿਕਾਰੀਆਂ ਨੂੰ ਈ ਪੀ ਏ ਅਧੀਨ ਅਸਾਧਾਰਨ ਸ਼ਕਤੀਆਂ ਦੀ ਵਰਤੋਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਜੋ ਸੂਬੇ ਦੀ ਕੋਵਿਡ-੧੯ ਮਹਾਂਮਾਰੀ ਪ੍ਰਤੀਕ੍ਰਿਆ ਨੂੰ ਸਹਿਯੋਗ ਦਿੱਤਾ ਜਾ ਸਕੇ। ਐਮਰਜੈਂਸੀ ਦੀ ਸਥਿਤੀ ੮ ਦਸੰਬਰ, ੨੦੨੦ ਤੱਕ ਵਧਾਈ ਹੈ।
“ਬ੍ਰਿ੍ਰਟਿਸ਼ ਕੋਲੰਬੀਆ ਵਿੱਚ ਅਸੀਂ ਕੋਵਿਡ-੧੯ ਦੀ ਦੂਜੀ ਲਹਿਰ ਵਿੱਚ ਦਾਖਲ ਹੋ ਚੁੱਕੇ ਹਾਂ ਅਤੇ ਸਾਡੀ ਸਿਹਤ ਦੀ ਰੱਖਿਆ ਲਈ ਹੋਰ ਕਦਮ ਚੁੱਕੇ ਜਾਣ ਦੀ ਲੋੜ ਹੈ”, ਫਾਰਨਵਰਥ ਨੇ ਕਿਹਾ। “ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਪੀ ਐੱਚ ਓ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਪੀ ਐੱਚ ਓ ਨੇ ਨਿਰਦੇਸ਼ ਦਿੱਤਾ ਸੀ ਕਿ ਸਾਰੇ ਇਨਡੋਰ ਸਥਾਨਾਂ ‘ਤੇ ਮਾਸਕ ਪਹਿਨੇ ਜਾਣੇ ਚਾਹੀਦੇ ਹਨ। ਈ ਪੀ ਏੇ ਤਹਿਤ ਇਹ ਨਵਾਂ ਆਦੇਸ਼ ਇਹ ਯਕੀਨੀ ਬਣਾਏਗਾ ਕਿ ਪੀ ਐੱਚ ਓ ਦੁਆਰਾ ਸਿਫਾਰਸ਼ ਕੀਤੇ ਮਾਸਕ ਨੂੰ ਲਾਜ਼ਮੀ ਬਣਾਉਣ ਨੂੰ ਲਾਗੂ ਕਰਨ ਲਈ ਸਾਡੇ ਕੋਲ ਜ਼ਰੂਰੀ ਸਾਧਨ ਹਨ।”
ਹੁਣ ਸਾਰੇ ਬ੍ਰਿ੍ਰਟਿਸ਼ ਕੋਲੰਬੀਆ ਦੇ ਵਾਸੀਆਂ, ੧੨ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਬਹੁਤ ਸਾਰੀਆਂ ਇਨਡੋਰ ਪਬਲਿਕ ਥਾਵਾਂ ਵਿੱਚ ਮਾਸਕ ਪਹਿਨਣਾ ਪਵੇਗਾ। ਇਨ੍ਹਾਂ ਵਿੱਚ ਸ਼ਾਮਲ ਹਨ:
• ਮਾਲ, ਸ਼ਾਪਿੰਗ ਸੈਂਟਰ, ਕਾਫੀ ਦੀਆਂ ਦੁਕਾਨਾਂ, ਅਤੇ ਰੀਟੇਲ ਅਤੇ ਗਰੋਸਰੀ ਸਟੋਰ;
• ਸ਼ਰਾਬ ਅਤੇ ਡਰੱਗ ਸਟੋਰ;
• ਏਅਰਪੋਰਟ, ਸਿਟੀ ਹਾਲ, ਲਾਇਬ੍ਰੇਰੀਆਂ, ਕਮਿਊਨਟੀ ਅਤੇ ਮਨੋਰੰਜਨ ਕੇਂਦਰ;
• ਰੈਸਟੋਰੈਂਟ, ਪੱਬ ਅਤੇ ਬਾਰ;
• ਜਨਤਕ ਪੂਜਾ ਦੇ ਸਥਾਨ;
• ਜਨਤਕ ਆਵਾਜਾਈ ਵੇਲੇ, ਟੈਕਸੀ ਜਾਂ ਰਾਈਡ ਸ਼ੇਅਰਿੰਗ ਵਾਹਨਾਂ ਵਿੱਚ;
• ਦਫਤਰੀ ਇਮਾਰਤਾਂ, ਕੋਰਟ ਹਾਊਸ, ਹਸਪਤਾਲਾਂ ਅਤੇ ਹੋਟਲਾਂ ਦੇ ਸਾਂਝੇ ਖੇਤਰ;
• ਖੇਡਾਂ ਅਤੇ ਫਿੱਟਨੈਸ ਸੈਂਟਰਾਂ ਦੇ ਸਾਂਝੇ ਖੇਤਰ, ਜਦੋਂ ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋ; ਅਤੇ
• ਪੋਸਟ ਸੈਕੰਡਰੀ ਅਦਾਰਿਆਂ ਅਤੇ ਗੈਰ-ਮੁਨਾਫਾ ਸੰਸਥਾਵਾਂ ਦੇ ਆਮ ਖੇਤਰਾਂ ਵਿੱਚ।
ਐਮਰਜੈਂਸੀ ਮੈਨੇਜਮੈਂਟ ਬੀ.ਸੀ. ਅਪਾਰਟਮੈਂਟ ਬਿਲਡਿੰਗਾਂ, ਕੋਨਡੋ ਅਤੇ ਕੰਮ ਵਾਲੀਆਂ ਥਾਵਾਂ ਦੇ ਸਾਂਝੇ ਖੇਤਰਾਂ ਵਿਚ ਮਾਸਕ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨ ਲਈ ਅਗਲੇ ਆਦੇਸ਼ ਜਾਰੀ ਕਰਨ ਦੀ ਉਮੀਦ ਕਰਦਾ ਹੈ। ਇਹ ਪਹਿਲਾ ਆਰਡਰ ਉੱਚ ਟ੍ਰੈਫਿਕ ਜਨਤਕ ਸੈਟਿੰਗਾਂ ਨੂੰ ਕਵਰ ਕਰਦਾ ਹੈ, ਜਿੱਥੇ ਲੋਕ ਜੋ ਇੱਕ ਦੂਜੇ ਨੂੰ ਨਹੀਂ ਜਾਣਦੇ, ਪਰ ਉਹਨਾਂ ਦਾ ਆਪਸ ਵਿੱਚ ਮੇਲ-ਜੋਲ ਹੈ।
ਇਸ ਆਰਡਰ ਦੇ ਉਦੇਸ਼ ਲਈ ਨੱਕ ਜਾਂ ਮੂੰਹ ਨੂੰ ਢੱਕਣ ਵਾਲੇ ਮਾਸਕ ਜਾਂ ਫੇਸ ਕਵਰਿੰਗ ਨੂੰ ਡਾਕਟਰੀ ਜਾਂ ਨਾਨ-ਮੈਡੀਕਲ ਮਾਸਕ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਹੈ। ਚਿਹਰੇ ਦੀਆਂ ਸ਼ੀਲਡਾਂ ਮਾਸਕ ਦਾ ਬਦਲ ਨਹੀਂ ਹੁੰਦੀਆਂ, ਕਿਉਂਕਿ ਇਹ ਮੂੰਹ ਦੇ ਥੱਲੇ ਖੁੱਲੀਆਂ ਹੁੰਦੀਆਂ ਹਨ।
ਉਹ ਲੋਕ ਜੋ ਮਾਸਕ ਨਹੀਂ ਪਾ ਸਕਦੇ ਜਾਂ ਜੋ ਦੂਜਿਆਂ ਦੀ ਸਹਾਇਤਾ ਤੋਂ ਬਿਨਾਂ ਮਾਸਕ ਪਾ ਜਾਂ ਉਤਾਰ ਨਹੀਂ ਸਕਦੇ, ਉਨ੍ਹਾਂ ਨੂੰ ਛੋਟ ਹੈ।
ਮਾਸਕ ਪਹਿਨਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ, ਕਿਸੇ ਨਿਰਧਾਰਿਤ ਸਥਾਨ ‘ਤੇ ਖਾਣ ਜਾਂ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਨ ਲਈ, ਕਿਸੇ ਖੇਡ ਸਹੂਲਤ ਵਿੱਚ ਕਿਸੇ ਖੇਡ ਜਾਂ ਤੰਦਰੁਸਤੀ ਦੀ ਗਤੀਵਿਧੀ ਵਿੱਚ ਹਿੱਸਾ ਲੈਂਦੇ ਸਮੇਂ ਜਾਂ ਇਕ ਵਿਅਕਤੀਗਤ ਜਾਂ ਸਿਹਤ ਸੇਵਾ ਪ੍ਰਾਪਤ ਕਰਨ ਵੇਲੇ ਮਾਸਕ ਨੂੰ ਇਨਡੋਰ ਜਨਤਕ ਥਾਵਾਂ ‘ਤੇ ਅਸਥਾਈ ਤੌਰ ‘ਤੇ ਉਤਾਰਿਆ ਜਾ ਸਕਦਾ ਹੈ। “ਬਿਜ਼ਨਸਾਂ ਨੂੰ ਲਾਜ਼ਮੀ ਮਾਸਕ ਨੀਤੀ ਬਾਰੇ ਸਾਈਨ ਲਗਾਉਣੇ ਚਾਹੀਦੇ ਹਨ।
ਇਨਡੋਰ ਜਨਤਕ ਥਾਂ ‘ਤੇ ਮਾਸਕ ਤੋਂ ਬਗੈਰ ਕੋਈ ਵੀ ਵਿਅਕਤੀ ਜੋ ਅਧਿਕਾਰੀ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ, ਇਸ ਵਿੱਚ ਉਸ ਥਾਂ ਤੋਂ ਚਲੇ ਜਾਣ ਦਾ ਆਦੇਸ਼ ਵੀ ਸ਼ਾਮਲ ਹੈ, ਜਾਂ ਜੋ ਅਪਮਾਨਜਨਕ ਜਾਂ ਲੜਾਈ ਭਰੇ ਵਿਵਹਾਰ ਨਾਲ ਜਵਾਬ ਦਿੰਦਾ ਹੈ, ਉਸਨੂੰ ḙ੨੩੦ ਜੁਰਮਾਨਾ ਕੀਤਾ ਜਾ ਸਕਦਾ ਹੈ।

ਫੌਰੀ ਤੱਥ:
• ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ, ਪਰ ਜਨਤਕ ਥਾਵਾਂ ਵਿੱਚ ਦੋ ਤੋਂ ੧੨ ਸਾਲ ਦੇ ਬੱਚਿਆਂ ਨੂੰ ਮਾਸਕ ਪਾਉਣ ਵਾਸਤੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ੧੨ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਪਬਲਿਕ ਇਨਡੋਰ ਥਾਵਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ।
• ਜੇ ਉਲੰਘਣਾ ਦੀਆਂ ਟਿਕਟਾਂ ਰੱਖਿਆ ਦਾ ਕੰਮ ਨਹੀਂ ਕਰਦੀਆਂ, ਜਾਂ ਖਾਸ ਤੌਰ ‘ਤੇ ਗੰਭੀਰ ਉਲੰਘਣਾਵਾਂ ਜਾਂ ਦੁਹਰਾਉਣ ਵਾਲੇ ਅਪਰਾਧੀਆਂ ਲਈ ਪੁਲਿਸ ਜੁਰਮ ਦੇ ਸੰਬੰਧ ਵਿਚ ਚਰਜਿਜ਼ ਦੀ ਸਿਫਾਰਸ਼ ਕਰ ਸਕਦੀ ਹੈ।
• ੨੧ ਅਗਸਤ ਅਤੇ ੨੦ ਨਵੰਬਰ, ੨੦੨੦ ਦੇ ਵਿਚਕਾਰ, ੫੯ ਉਲੰਘਣਾ ਟਿਕਟਾਂ ਜਾਰੀ ਕੀਤੀਆਂ ਗਈਆਂ, ਜਿਸ ਵਿੱਚ ਇਕੱਠਾਂ ਅਤੇ ਸਮਾਗਮਾਂ ਲਈ ਪੀ ਐੱਚ ਓ ਦੇ ਆਦੇਸ਼ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਜਾਂ ਪ੍ਰਬੰਧਕਾਂ ਨੂੰ ੨੫, ḙ੨੩੦੦ ਟਿਕਟਾਂ, ਫੂਡ ਐਂਡ ਲਿਕਰ ਸਰਵਿੰਗ ਪ੍ਰੀਮੀਸਸ ਆਰਡਰ ਦੀ ਉਲੰਘਣਾ ਕਰਨ ਲਈ ੯, ḙ੨੩੦੦ ਦੀਆਂ ਉਲੰਘਣਾ ਟਿਕਟਾਂ ਅਤੇ ਕਾਨੂੰਨ ਦੇ ਦਿਸ਼ਾ ਨਿਰਦੇਸ਼ਾਂ ਤੋਂ ਇਨਕਾਰ ਕਰਨ ਵਾਲੇ ਵਿਅਕਤੀਆਂ ਨੂੰ ੨੫, ḙ੨੩੦ ਡਾਲਰ ਦੀਆਂ ਟਿਕਟਾਂ ਜਾਰੀ ਕੀਤੀਆਂ ਹਨ।
• ਮਹਾਂਮਾਰੀ ਸ਼ੁਰੂ ਹੋਣ ਦੇ ਸਮੇਂ ਤੋਂ ਬ੍ਰਿ੍ਰਟਿਸ਼ ਕੋਲੰਬੀਆ ਵਿੱਚ ਪੁਲਿਸ ਏਜੰਸੀਆਂ ਨੇ ੬੪ ਵਿਅਕਤੀਆਂ ਨੂੰ ਕੁੱਲ ḙ੭੦,੦੦੦ ਉਲੰਘਣਾ ਦੀਆਂ ਟਿਕਟਾਂ ਜਾਰੀ ਕੀਤੀਆਂ ਹਨ, ਜੋ ਫੈਡਰਲ ਕੁਆਰੰਟੀਨ ਐਕਟ ਦੀ ਉਲੰਘਣਾ ਕਰ ਰਹੇ ਹਨ।