ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ ’ਤੇ ਇਕ ਵਾਰ ਮੁੜ ਹਮਲਾ ਬੋਲਿਆ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਹ ਸੰਸਥਾ ਚੀਨ ਦੇ ਹੱਥ ਦੀ ‘ਕਠਪੁਤਲੀ’ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੇ ਉਨ੍ਹਾਂ ਨੇ ਚੀਨ ਯਾਤਰਾ ’ਤੇ ਰੋਕ ਨਾ ਲਗਾਈ ਹੁੰਦੀ ਤਾਂ ਕਰੋਨਾ ਵਾਇਰਸ ਕਾਰਨ ਮੁਲਕ ਵਿੱਚ ਵੱਡੀ ਗਿਣਤੀ ਲੋਕਾਂ ਦੀ ਮੌਤ ਹੁੰਦੀ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਜਨਵਰੀ ਦੇ ਅਖੀਰ ਵਿੱਚ ਚੀਨ ਯਾਤਰਾ ’ਤੇ ਰੋਕ ਲਾਏ ਜਾਣ ਦੇ ਖ਼ਿਲਾਫ਼ ਸੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਹ ਕਰੋਨਾ ਤੋਂ ਬਚਣ ਲਈ ਡੇਢ ਹਫ਼ਤੇ ਤੋਂ ਮਲੇਰੀਆ ਦੀ ਦਵਾਈ(ਹਾਈਡਰੌਕਸੀਕਲੋਰੀਕੁਈਨ) ਲੈ ਰਹੇ ਹਨ।












