ਮਾੜੀ ਖਬਰ: ਬੀ.ਸੀ. ਅਤੇ ਉਨਟਾਰੀਓ ’ਚ ਭੇਤਭਰੇ ਹਾਲਾਤ ਵਿਚ ਹੋਈਆਂ 3 ਮੌਤਾਂ

0
588

ਸਰੀ: ਬੀ.ਸੀ. ਦੇ ਸਰੀ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਐਤਵਾਰ ਸ਼ਾਮ ਇਕ ਔਰਤ ਦੀ ਮੌਤ ਹੋਣ ਅਤੇ ਉਸ ਦੇ ਸਾਥੀ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਏ ਜਾਣ ਦੀ ਰਿਪੋਰਟ ਹੈ। ਦੂਜੇ ਪਾਸੇ ਉਨਟਾਰੀਓ ਦੇ ਡਰਹਮ ਰੀਜਨ ਵਿਚ ਪੈਂਦੇ ਬੋਅਮਨਵਿਲੇ ਕਸਬੇ ਦੇ ਇਕ ਮਕਾਨ ਵਿਚੋਂ ਦੋ ਜਣਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਮਗਰੋਂ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।