ਅਮਰੀਕਾ ‘ਚ ਪਰਿਵਾਰਕ-ਸਪਾਂਸਰਸ਼ਿਪ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਨ 2.27 ਲੱਖ ਭਾਰਤੀ

0
929

ਵਾਸ਼ਿੰਗਟਨ: ਭਾਰਤ ਦੇ ੨.੨੭ ਲੱਖ ਤੋਂ ਜ਼ਿਆਦਾ ਭਾਰਤੀ ਅਮਰੀਕਾ ‘ਚ ਪਰਿਵਾਰਕ-ਸਪਾਂਸਰਸ਼ਿਪ ਗ੍ਰੀਨ ਕਾਰਡ ਜਾਂ ਸਥਾਈ ਕਾਨੂੰਨੀ ਨਿਵਾਸ ਦੀ ਇਜਾਜ਼ਤ ਮਿਲਣ ਦੀ ਕਤਾਰ ‘ਚ ਹਨ। ਫਿਲਹਾਲ ਪਰਿਵਾਰਕ-ਸਪਾਂਸਰਸ਼ਿਪ ਗ੍ਰੀਨ ਕਾਰਡ ਲਈ ਕਰੀਬ ੪੦ ਲੱਖ ਲੋਕ ਉਡੀਕ ਸੂਚੀ ‘ਚ ਹਨ, ਜਦਕਿ ਅਮਰੀਕੀ ਕਾਂਗਰਸ ਨੇ ਹਰ ਸਾਲ ਮਹਿਜ਼ ੨.੨੬ ਲੱਖ ਅਜਿਹੇ ਕਾਰਡ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਹੈ।
ਉਡੀਕ ਸੂਚੀ ‘ਚ ਸ਼ਾਮਿਲ ਸਭ ਤੋਂ ਜ਼ਿਆਦਾ ੧੫ ਲੱਖ ਲੋਕ ਅਮਰੀਕਾ ਦੇ ਦੱਖਣ ਸਥਿਤ ਗੁਆਂਢੀ ਦੇਸ਼ ਮੈਕਸੀਕੋ ਦੇ ਹਨ। ਦੂਸਰੇ ਨੰਬਰ ‘ਤੇ ਭਾਰਤ ਹੈ, ਜਿਸ ਦੇ ੨.੨੭ ਲੱਖ ਲੋਕ ਉਡੀਕ ‘ਚ ਹਨ।
ਚੀਨ ਇਸ ਮਾਮਲੇ ‘ਚ ਤੀਸਰੇ ਨੰਬਰ ‘ਤੇ ਹੈ, ਜਿਸ ਦੇ ੧.੮੦ ਲੱਖ ਲੋਕ ਗ੍ਰੀਨ ਕਾਰਡ ਪਾਉਣ ਦੀ ਹੋੜ ‘ਚ ਹਨ। ਇਹ ਕਾਰਡ ਪਾਉਣ ਦੇ ਚਾਹਵਾਨ ਜ਼ਿਆਦਾਤਰ ਉਡੀਕ ਸੂਚੀ ਵਾਲੇ ਲੋਕ ਅਮਰੀਕੀ ਨਾਗਰਿਕਾਂ ਦੇ ਭਰਾ-ਭੈਣਾਂ ਹਨ।
ਮੌਜੂਦਾ ਕਾਨੂੰਨ ਤਹਿਤ ਅਮਰੀਕੀ ਨਾਗਰਿਕ ਸਥਾਈ ਗ੍ਰੀਨ ਕਾਰਡ ਜਾਂ ਸਥਾਈ ਕਾਨੂੰਨੀ ਨਿਵਾਸ ਲਈ ਆਪਣੇ ਪਰਿਵਾਰ ਅਤੇ ਖ਼ੂਨ ਦੇ ਰਿਸ਼ਤੇ ਵਾਲੇ ਸਬੰਧੀਆਂ ਨੂੰ ਸਪਾਂਸਰ ਕਰ ਸਕਦੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਅਜਿਹੀ ਵਿਵਸਥਾ ਦੇ ਖ਼ਿਲਾਫ਼ ਹਨ।