ਬਾਇਡਨ-ਹੈਰਿਸ ਮੰਤਰੀ ਮੰਡਲ ਵਿੱਚ ਮਿਲ ਸਕਦੀ ਹੈ ਦੋ ਭਾਰਤੀਆਂ ਨੂੰ ਥਾਂ

0
856

ਵਾਸ਼ਿੰਗਟਨ: ਸਾਬਕਾ ਅਮਰੀਕੀ ਸਰਜਨ ਜਨਰਲ ਵਿਵੇਕ ਮੂਰਤੀ ਸਣੇ ਦੋ ਪ੍ਰਮੁੱਖ ਭਾਰਤੀ-ਅਮਰੀਕੀਆਂ ਨੂੰ ਅਗਲੇ ਬਾਇਡਨ-ਹੈਰਿਸ ਪ੍ਰਸ਼ਾਸਨ ਦੇ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋ ਬਾਇਡਨ ਦੇ ਭਾਰਤੀ-ਅਮਰੀਕੀ ਸਲਾਹਕਾਰ ਮੂਰਤੀ ਨੂੰ ਸਿਹਤ ਤੇ ਮਨੁੱਖੀ ਸੇਵਾਵਾਂ ਦਾ ਮੰਤਰੀ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਰੁਣ ਮਜੂਮਦਾਰ ਨੂੰ ਊਰਜਾ ਮੰਤਰੀ ਬਣਾਇਆ ਜਾ ਸਕਦਾ ਹੈ। ਮੂਰਤੀ (43) ਸੱਤਾ ਦੇ ਤਬਾਦਲੇ ਬਾਰੇ ਕੋਵਿਡ-19 ਸਲਾਹਕਾਰ ਬੋਰਡ ਦੇ ਸਹਿ-ਚੇਅਰਮੈਨ ਹਨ।