ਖੜ੍ਹੇ-ਖੜ੍ਹੇ ਸੌਂਦੇ ਨੇ ਘੋੜੇ

0
1253

ਘੋੜਾ ਖੜ੍ਹਾ ਹੋ ਕੇ ਹੀ ਆਪਣੀ ਨੀਂਦ ਪੂਰੀ ਕਰ ਲੈਂਦਾ ਹੈ। ਤੁਸੀਂ ਘੋੜੇ ਨੂੰ ਜ਼ਿਆਦਾ ਸਮਾਂ ਖੜ੍ਹੇ ਜਾਂ ਦੌੜਦਿਆਂ ਦੀ ਦੇਖਿਆ ਹੋਵੇਗਾ। ਉਹ ਜ਼ਮੀਨ ਤੇ ਘੱਟ ਹੀ ਲੇਟਦਾ ਹੈ। ਇਸ ਲਈ ਖੜ੍ਹੇ-ਖੜ੍ਹੇ ਹੀ ਆਪਣੀ ਨੀਂਦ ਪੂਰ ਕਰ ਲੈਂਦਾ ਹੈ। ਜਦੋਂ ਘੋੜਾ ਲੇਟਦਾ ਹੈ ਤਾਂ ਉਸ ਦੇ ਸਰੀਰ ਦਾ ਸਾਰਾ ਭਾਰ ਗਰਦਨ ਤੇ ਪੇਟ ਦੇ ਵਿਚਕਾਰਲੇ ਹਿੱਸੇ ਤੇ ਪੈ ਜਾਂਦਾ ਹੈ, ਜਿਸ ਨਾਲ ਘੋੜੇ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਇਸ ਲਈ ਘੋੜੇ ਨੂੰ ਖੜ੍ਹੇ ਹੋ ਕੇ ਨੀਂਦ ਪੂਰੀ ਕਰਨੀ ਪੈਂਦੀ ਹੈ। ਇਸ ਦੌਰਾਨ ਉਸ ਦਾ ਸਾਥ ਦਿੰਦੀ ਹੈ ਪੈਰਾਂ ਦੀ ਅਨੋਖੀ ਬਨਾਵਟ। ਪੈਰਾਂ ਦੀਆਂ ਹੱਡੀਆਂ ਨੂੰ ਆਪਸ ਵਿੱਚ ਜੋੜਨ ਵਾਲੇ ਲਿਗਾਮੈਂਟਸ ਉਸ ਦੇ ਜੋੜਾਂ ਨੂੰ ਲੰਮੇ ਸਮੇਂ ਤੱਕ ਫਿਕਸ ਕਰ ਦਿੰਦੇ ਹਨ। ਇਸ ਤਰ੍ਹਾਂ ਘੋੜਾ ਖੜ੍ਹਾ ਰਹਿ ਕੇ ਨੀਂਦ ਦੀਆਂ ਝਪਕੀਆਂ ਲੈਂਦਿਆਂ ਵੀ ਡਿੱਗਦਾ ਨਹੀਂ ਹੈ।