ਕਿੰਗ ਮੇਕਰ ਦੀ ਭੂਮਿਕਾ ਨਿਭਾਉਣਗੇ ਜਗਮੀਤ ਸਿੰਘ

0
564

ਓਟਾਵਾ: ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਇਸ ਵਾਰ ਹੋਈਆਂ ਆਮ ਚੋਣਾਂ ਵਿੱਚ ਕਿੰਗ ਮੇਕਰ ਦੀ ਭੂਮਿਕਾ ਵਿੱਚ ਉਭਰੀ ਹੈ ਕਿਉਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਰੋਮਾਂਚਕ ਚੋਣ ਮੁਕਾਬਲੇ ਵਿੱਚ ਸਪੱਸ਼ਟ ਬਹੁਮਤ ਨਹੀਂ ਮਿਲਿਆ। ਦੇਸ਼ ਦੇ ਇੱਕ ਸਿੱਖ ਆਗੂ ਜਗਮੀਤ ਸਿੰਘ ਦੀ ਪਾਰਟੀ ੨੪ ਸੀਟਾਂ ਲੈ ਕੇ ਚੌਥੇ ਨੰਬਰ ਤੇ ਰਹੀ ਹੈ। ਜਗਮੀਤ ਸਿੰਘ ਨੇ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਜੇਕਰ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਉਹ ਲਿਬਰਲ ਪਾਰਟੀ ਨੂੰ ਆਪਣੀ ਹਮਾਇਤ ਦੇਣਗੇ।
ਕੈਨੇਡਾ ਵਿੱਚ ਰਹਿੰਦੇ ਸਿੱਖਾਂ ਦੀ ਬਹੁ ਗਿਣਤੀ ਟਰੂਡੋ ਨੂੰ ਪਸੰਦ ਕਰਦੀ ਹੈ। ਦੇਸ਼ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਗਿਣਤੀ ੧੫ ਤੋਂ ੧੬ ਲੱਖ ਹੈ। ਇਨਾਂ ਵਿੱਚੋਂ ਲਗਭਗ ੫ ਲੱਖ ਸਿੱਖ ਹਨ। ਸਿੱਖਾਂ ਵਿੱਚ ਟਰੂਡੋ ਬਹੁਤ ਹਰਮਨਪਿਆਰੇ ਨੇਤਾ ਹਨ। ਉਹ ਉਨਾਂ ਨੂੰ ਪਿਆਰ ਨਾਲ ਜਸਟਿਨ ਸਿੰਘ ਕਹਿੰਦੇ ਹਨ।
– ਜਸਟਿਨ ਟਰੂਡੋ ਭਾਰਤ ਅਤੇ ਕੈਨੇਡਾ ਦਰਮਿਆਨ ਇਕੋ-ਜਿਹੀਆਂ ਲੋਕਰਾਜੀ ਕਦਰਾਂ ਕੀਮਤਾਂ ਅਤੇ ਬਹੁਮਤ ਪ੍ਰਤੀ ਵਚਨਬੱਧਤਾ ਹੈ। ਤੁਹਾਡੇ ਨਾਲ ਮਿਲ ਕੇ ਦੋਪਾਸੜ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਸਵੰਦ ਹਾਂ।-
ਨਰਿੰਦਰ ਮੋਦੀ, ਪ੍ਰਧਾਨ ਮੰਤਰੀ
-ਸ਼ਾਨਦਾਰ ਅਤੇ ਜ਼ੋਰ ਦਾਰ ਟੱਕਰ ਵਿੱਚ ਜਿੱਤ ਹਾਸਲ ਕਰਨ ਲਈ ਟਰੂਡੋ ਨੂੰ ਮੇਰੀਆਂ ਸ਼ੁਭਕਾਮਨਾਵਾਂ। ਦੋਵਾਂ ਦੇਸ਼ਾਂ ਦੇ ਵਿਕਾਸ ਲਈ ਮੈਂ ਤੁਹਾਡੇ ਨਾਲ ਕੰਮ ਕਰਨ ਲਈ ਉਤਾਵਲਾ ਹਾਂ।-
ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ