ਕੈਂਸਰ ਪੀੜਤ ਪਤਨੀ ਨੂੰ 130 ਕਿਲੋਮੀਟਰ ਸਾਈਕਲ ’ਤੇ ਬਿਠਾ ਕੇ ਹਸਪਤਾਲ ਪੁੱਜਿਆ ਬਜ਼ੁਰਗ

0
906

ਪੁੱਡੂਚੇਰੀ: ਕੈਂਸਰ ਪੀੜਤ ਆਪਣੀ ਪਤਨੀ ਨੂੰ ਨਾ ਗੁਆਉਣ ਦੀ ਇੱਛਾ ਰੱਖਣ ਵਾਲਾ 65 ਸਾਲਾ ਇਕ ਦਿਹਾੜੀਦਾਰ ਵਿਅਕਤੀ ਇਲਾਜ ਲਈ ਉਸ ਨੂੰ 130 ਕਿਲੋਮੀਟਰ ਦੂਰ ਸਾਈਕਲ ’ਤੇ ਬਿਠਾ ਕੇ ਇਕ ਮਸ਼ਹੂਰ ਹਸਪਤਾਲ ਜੇਆਈਪੀ ਐੱਮਈਆਰ ਲੈ ਕੇ ਪਹੁੰਚਿਆ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਸੂਬੇ ਤਾਮਿਲਨਾਡੂ ਦੇ ਕਸਬਾ ਕੁੰਬਾਕੋਨਮ ਦਾ ਰਹਿਣ ਵਾਲਾ 65 ਸਾਲਾ ਅਰੀਵੜਗਨ ਆਪਣੀ ਕੈਂਸਰ ਪੀੜਤ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਸਾਈਕਲ ’ਤੇ ਬਿਠਾ ਕੇ 130 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਹਸਪਤਾਲ ਪਹੁੰਚਿਆ। ਉਸ ਨੇ ਇਹ ਰਸਤਾ ਕਰੀਬ 12 ਘੰਟਿਆਂ ਵਿੱਚ ਤੈਅ ਕੀਤਾ ਅਤੇ ਰਸਤੇ ਉਹ ਸਿਰਫ਼ ਚਾਹ ਪੀਣ ਜਾਂ ਕੁਝ ਖਾਣ ਲਈ ਰੁਕਿਆ। ਲੌਕਡਾਊਨ ਕਾਰਨ ਅੰਤਰਰਾਜੀ ਬੱਸ ਸੇਵਾ ਬੰਦ ਹੈ ਅਤੇ ਉਸ ਕੋਲ ਕਿਰਾਏ ’ਤੇ ਟੈਕਸੀ ਕਰਨ ਲਈ ਪੈਸੇ ਨਹੀਂ ਸਨ। ਹਸਪਤਾਲ ਸਟਾਫ਼ ਨੇ ਅਰੀਵੜਗਨ ਦੇ ਇਰਾਦੇ ਦੀ ਪ੍ਰਸ਼ੰਸਾ ਕੀਤੀ।