ਇਸ ਸਾਲ IPL ਸੰਭਵ ਨਹੀਂ, T20 ਵਿਸ਼ਵ ਕੱਪ ਵੀ ਮੁਲਤਵੀ ਹੋਵੇਗਾ

0
1425

ਦਿੱਲੀ – ਪਾਕਿਸਤਾਨ ਦੇ ਦਿੱਗਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਦੀ ਸਥਿਤੀ ਖ਼ਰਾਬ ਹੋ ਗਈ ਹੈ। ਸ਼ੋਇਬ ਅਖ਼ਰ ਨੇ ਕਿਹਾ ਕਿ ਉਹਨਾਂ ਨੂੰ ਇਸ ਸਾਲ ਆਈਪੀਐਲ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਦੱਸ ਦਈਏ ਕਿ ਇਸ ਭਿਆਨਕ ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ, ਪੂਰੀ ਦੁਨੀਆ ਵਿਚ ਖੇਡ ਪ੍ਰੋਗਰਾਮਾਂ ਨੂੰ ਜਾਂ ਤਾਂ ਰੱਦ ਕਰ ਦਿੱਤਾ ਗਿਆ ਜਾਂ ਮੁਲਤਵੀ ਕਰ ਦਿੱਤਾ ਗਿਆ।

ਟੀ 20 ਵਰਲਡ ਕੱਪ ਮੁਲਤਵੀ ਹੋਵੇਗਾ:
ਸ਼ੋਇਬ ਅਖਤਰ ਨੇ ਨਾ ਸਿਰਫ਼ ਆਈਪੀਐਲ ਬਾਰੇ, ਬਲਕਿ ਟੀ -20 ਵਿਸ਼ਵ ਕੱਪ ਬਾਰੇ ਕਿਹਾ, ਇਸ ਟੂਰਨਾਮੈਂਟ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸ਼ੋਇਬ ਅਖ਼ਤਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਦੁਨੀਆ ਨੂੰ ਪੂਰੀ ਤਰ੍ਹਾਂ ਆਪਣੀ ਪਕੜ ਵਿਚ ਕਰ ਲਿਆ ਹੈ ਜਿਸ ਨਾਲ ਨਜਿੱਠਣਾ ਆਸਾਨ ਨਹੀਂ ਹੈ। ਹੁਣ ਤੱਕ ਕੋਈ ਟੀਕਾ ਤਿਆਰ ਨਹੀਂ ਕੀਤਾ ਗਿਆ ਹੈ ਅਤੇ ਵਿਸ਼ਵ ਦੇ ਕਈ ਦੇਸ਼ਾਂ ਨੇ ਯਾਤਰਾ ਕਰਨ ‘ਤੇ ਪਾਬੰਦੀ ਲਗਾਈ ਹੈ।

ਆਈਪੀਐਲ ਸੰਭਵ ਨਹੀਂ:
ਸ਼ੋਇਬ ਅਖ਼ਤਰ ਨੇ ਹੈਲੋ ਐਪ ‘ਤੇ ਪ੍ਰਸ਼ੰਸਕਾਂ ਨਾਲ ਲਾਈਵ ਗੱਲਬਾਤ ਦੌਰਾਨ ਕਿਹਾ,’ ਮੈਨੂੰ ਨਹੀਂ ਲੱਗਦਾ ਕਿ ਇਸ ਸਾਲ ਆਈਪੀਐਲ ਸੰਭਵ ਹੈ। ਇੱਥੋਂ ਤੱਕ ਕਿ ਆਸਟਰੇਲੀਆ ਵਿਚ ਟੀ -20 ਵਿਸ਼ਵ ਕੱਪ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਸ਼ੋਇਬ ਅਖ਼ਤਰ ਨੇ ਹਾਲਾਂਕਿ ਇਕ ਚੰਗੀ ਗੱਲ ਦੱਸੀ ਕਿ ਪੂਰੀ ਦੁਨੀਆ ਦੇ ਖਿਡਾਰੀਆਂ ਨੂੰ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਲਈ ਵਾਧੂ ਸਮਾਂ ਮਿਲ ਗਿਆ ਹੈ,