ਇਰਾਨ ਨੇ ਆਪਣੇ ਹੀ 19 ਜਲ ਸੈਨਿਕ ਮਾਰੇ

0
1210

ਤਹਿਰਾਨ: ਇੱਥੇ ਇਰਾਨ ਦੀ ਫ਼ੌਜ ਦੇ ਇੱਕ ਅਭਿਆਸ ਪ੍ਰੋਗਰਾਮ ਦੌਰਾਨ ਇੱਕ ਮਿਜ਼ਾਈਲ ਗਲਤੀ ਨਾਲ ਮਿੱਥੇ ਨਿਸ਼ਾਨੇ ਦੀ ਬਜਾਇ ਇੱਕ ਸਮੁੰਦਰੀ ਜਹਾਜ਼ ਨਾਲ ਟਕਰਾਉਣ ਕਾਰਨ ਜਹਾਜ਼ ’ਚ ਸਵਾਰ 19 ਜਣਿਆਂ ਦੀ ਮੌਤ ਹੋ ਗਈ ਜਦਕਿ 15 ਜਣੇ ਜ਼ਖ਼ਮੀ ਹੋ ਗਏ। ਇਹ ਘਟਨਾ ਐਤਵਾਰ ਨੂੰ ਵਾਪਰੀ ਜਿਸਨੇ ਇਸ ਮੁਲਕ ਦੀ ਅਮਰੀਕਾ ਨਾਲ ਜੰਗ ਲਈ ਤਿਆਰੀ ਸਬੰਧੀ ਦਾਅਵਿਆਂ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।