ਕੋਰੋਨਾ ਟਰੰਪ ਦੇ ਮੁੜ ਰਾਸ਼ਟਰਪਤੀ ਬਣਨ ‘ਤੇ ਪਾਣੀ ਫੇਰ ਸਕਦੈ

0
969

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕੋਰੋਨਾ ਵਾਇਰਸ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਦੇ ਦੁਬਾਰਾ ਰਾਸ਼ਟਰਪਤੀ ਬਣਨ ‘ਤੇ ਇਹ ਖ਼ਤਰਨਾਕ ਵਾਇਰਸ ਪਾਣੀ ਫੇਰ ਸਕਦਾ ਹੈ। ਅਮਰੀਕੀਆਂ ਨੇ ਇਕ ਹਾਲੀਆ ਸਰਵੇ ਵਿਚ ਕੋਰੋਨਾ ਮਹਾਮਾਰੀ ਨਾਲ ਨਿਪਟਣ ਵਿਚ ਟਰੰਪ ਦੇ ਤੌਰ-ਤਰੀਕਿਆਂ ਨੂੰ ਲੈ ਕੇ ਨਾਖ਼ੁਸ਼ੀ ਪ੍ਰਗਟਾਈ ਅਤੇ ਉਨ੍ਹਾਂ ਦੀ ਨੈਗੇਟਿਵ ਵਿਚ ਰੇਟਿੰਗ ਕੀਤੀ ਹੈ। ਜਦਕਿ ਆਗਾਮੀ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਵਿਚ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਪਸੰਦ ਬਣ ਕੇ ਉਭਰ ਰਹੇ ਹਨ।
ਵਾਸ਼ਿੰਗਟਨ ਪੋਸਟ-ਏਬੀਸੀ ਵੱਲੋਂ ਕੀਤੇ ਗਏ ਸਰਵੇ ਅਨੁਸਾਰ, ਹਾਲਾਂਕਿ ਟਰੰਪ ਨੂੰ ਲੈ ਕੇ ਸਮੱਰਥਕਾਂ ਦਾ ਉਤਸ਼ਾਹ ਵਧਿਆ ਹੈ। ਉਨ੍ਹਾਂ ਚੋਣ ਵਿਚ ਉਨ੍ਹਾਂ ਦੇ ਪੱਖ ਵਿਚ ਵੋਟਿੰਗ ਕਰਨ ਦੀ ਗੱਲ ਕਹੀ ਹੈ ਪ੍ਰੰਤੂ ਪਹਿਲੇ ਦੀ ਤੁਲਨਾ ਵਿਚ ਅਜਿਹੇ ਸਮੱਰਥਕਾਂ ਦੀ ਗਿਣਤੀ ਵਿਚ ਕਮੀ ਦੇਖੀ ਜਾ ਰਹੀ ਹੈ। ਰਜਿਸਟਰਡ ਵੋਟਰਾਂ ਵਿਚਕਾਰ ਟਰੰਪ ਦੇ ਮੁਕਾਬਲੇ ਬਿਡੇਨ ਨੂੰ ਬੜ੍ਹਤ ਮਿਲਦੀ ਦਿਸ ਰਹੀ ਹੈ। ਸਾਬਕਾ ਉਪ ਰਾਸ਼ਟਰਪਤੀ ਬਿਡੇਨ ਦੇ ਪੱਖ ਵਿਚ 53 ਫ਼ੀਸਦੀ ਤੇ ਟਰੰਪ ਦੇ ਨਾਲ ਸਿਰਫ਼ 43 ਫ਼ੀਸਦੀ ਵੋਟਰ ਪਾਏ ਗਏ। ਇਹ ਸਰਵੇ ਫੋਨ ਰਾਹੀਂ ਇਕ ਹਜ਼ਾਰ ਬਾਲਗਾਂ ਵਿਚਕਾਰ ਕੀਤਾ ਗਿਆ ਸੀ। ਵਾਸ਼ਿੰਗਟਨ ਪੋਸਟ-ਏਬੀਸੀ ਵੱਲੋਂ ਦੋ ਮਹੀਨੇ ਪਹਿਲੇ ਕਰਵਾਏ ਗਏ ਸਰਵੇ ਵਿਚ ਟਰੰਪ ਦੀ ਰੇਟਿੰਗ ਸਰਬਉੱਚ ਪੱਧਰ ‘ਤੇ ਦਰਜ ਕੀਤੀ ਗਈ ਸੀ ਪ੍ਰੰਤੂ ਨਵੇਂ ਸਰਵੇ ਵਿਚ ਕੋੋਰੋਨਾ ਮਹਾਮਾਰੀ ਨਾਲ ਨਿਪਟਣ ਦੇ ਤੌਰ-ਤਰੀਕਿਆਂ ਕਾਰਨ ਟਰੰਪ ਦੀ ਰੇਟਿੰਗ ਨੈਗੇਟਿਵ ਵਿਚ ਚਲੀ ਗਈ ਹੈ। ਆਰਥਿਕ ਮੋਰਚੇ ‘ਤੇ ਅਮਰੀਕੀਆਂ ਨੂੰ ਹੁਣ ਵੀ ਉਨ੍ਹਾਂ ‘ਤੇ ਭਰੋਸਾ ਹੈ। ਇਸ ਮਸਲੇ ‘ਤੇ ਕਰੀਬ 52 ਫ਼ੀਸਦੀ ਲੋਕ ਟਰੰਪ ਦੇ ਨਾਲ ਦਿਸੇ।