ਅਮਰੀਕਾ ਤੋਂ ਭਾਰਤ ਆ ਰਹੇ ਜਹਾਜ਼ ’ਚ ਹੋਈ ਸ਼ਰਮਨਾਕ ਹਰਕਤ

0
805

ਨਵੀਂ ਦਿੱਲੀ: ਨਸ਼ੇ ਵਿੱਚ ਟੱਲੀ ਯਾਤਰੀ ਵੱਲੋਂ ਜਹਾਜ਼ ਵਿੱਚ ਪਿਸ਼ਾਬ ਕਰਨ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਨਸ਼ੇ ਵਿੱਚ ਟੁੰਨ ਇੱਕ ਯਾਤਰੀ ਨੇ ਦੂਜੇ ਯਾਤਰੀ ’ਤੇ ਪਿਸ਼ਾਬ ਕਰ ਦਿੱਤਾ। ਇਸ ਮਗਰੋਂ ਉਸ ਨੇ ਬੇਸ਼ੱਕ ਮਾਫ਼ੀ ਮੰਗ ਲਈ, ਪਰ ਹੁਣ ਵੀ ਉਸ ਦਾ ਖਹਿੜਾ ਛੁਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਉਸ ਵਿਰੁੱਧ ਕਾਰਵਾਈ ਹੋ ਸਕਦੀ ਹੈੈ।