ਕੈਨੇਡਾ ਸੜਕ ਹਾਦਸੇ ’ਚ ਤਿੰਨ ਪੰਜਾਬੀਆਂ ਦੀ ਮੌਤ

0
767

ਜਗਰਾਉਂ : ਕੈਨੇਡਾ ਵਿੱਚ ਦੋ ਟਰੱਕ ਟਰੇਲਰਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਦੋ ਨੌਜਵਾਨਾਂ ਸਣੇ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਕਸਬਾ ਹਠੂਰ ਦੇ ਅਰਸ਼ਪ੍ਰੀਤ ਸਿੰਘ (24) ਅਤੇ ਹਰਿਆਣਾ ਦੇ ਪਿੰਡ ਜੁੰਡਲਾ ਵਾਸੀ ਨਵਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਤੀਜੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਉਂਜ ਉਹ ਕੈਨੇਡਾ ਦਾ ਪੱਕਾ ਵਸਨੀਕ ਦੱਸਿਆ ਗਿਆ ਹੈ ਅਤੇ ਉਹ ਟਰੱਕ ਵਿੱਚ ਕਲੀਨਰ ਸੀ। ਹਾਦਸਾ ਓਂਟਾਰੀਓ ਨੇੜੇ ਵੀਰਵਾਰ ਨੂੰ ਵਾਪਰਿਆ।

ਹਾਦਸੇ ਦੀ ਜਾਣਕਾਰੀ ਮਿਲਦੇ ਸਾਰ ਹੀ ਪਰਿਵਾਰਾਂ ’ਚ ਸੋਗ ਦੀ ਲਹਿਰ ਫੈਲ ਗਈ ਹੈ। ਨਵਪ੍ਰੀਤ ਸਿੰਘ ਪਿੰਡ ਸ਼ੁਤਰਾਣਾ ਦੇ ਵੜੈਚ ਪਰਿਵਾਰ ਦਾ ਦੋਹਤਾ ਸੀ। ਕਰਨ ਸਿੰਘ ਵੜੈਚ ਅਤੇ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਹਰਿਆਣਾ ਦੇ ਪਿੰਡ ਜੁੰਡਲਾ ਵਿਆਹੀ ਹੋਈ ਹੈ ਅਤੇ ਉਸ ਦਾ ਛੋਟਾ ਪੁੱਤਰ ਨਵਪ੍ਰੀਤ ਸਿੰਘ ਡੇਢ ਕੁ ਸਾਲ ਪਹਿਲਾਂ ਰੁਜ਼ਗਾਰ ਦੀ ਤਲਾਸ਼ ਵਿੱਚ ਕੈਨੇਡਾ ਗਿਆ ਸੀ। ਉਸ ਦੇ ਟਰਾਲੇ ਦੀ ਦੂਜੇ ਪਾਸੇ ਤੋਂ ਆਏ ਟਰੱਕ ਟਰੇਲਰ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ’ਚ ਅਰਸ਼ਪ੍ਰੀਤ ਸਿੰਘ ਅਤੇ ਨਵਪ੍ਰੀਤ ਸਿੰਘੰ ਦੀ ਮੌਤ ਹੋ ਗਈ। ਦੋਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਦੇਹਾਂ ਮੁਲਕ ਲਿਆਉਣ ਵਿੱਚ ਮਦਦ ਕੀਤੀ ਜਾਵੇ।


Warning: A non-numeric value encountered in /home/punjabijournal/public_html/wp-content/themes/Newspaper/includes/wp_booster/td_block.php on line 997

Notice: compact(): Undefined variable: limits in /home/punjabijournal/public_html/wp-includes/class-wp-comment-query.php on line 853

Notice: compact(): Undefined variable: groupby in /home/punjabijournal/public_html/wp-includes/class-wp-comment-query.php on line 853