ਸਰੀ ‘ਚ 13 ਲੱਖ ਰੁਪਏ ਦੀ ਮੋਮਬੱਤੀ ਪ੍ਰਕਾਸ਼ ਪੁਰਬ ਮੌਕੇ 550 ਘੰਟੇ ਜਗੇਗੀ

0
903

ਸਰੀ ਸਥਿਤ ਗੁਰਦੁਆਰਾ ਦੂਖ ਨਿਵਾਰਨ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਨਿਵੇਕਲੀ ਕਿਸਮ ਦੀ ਮੋਮਬੱਤੀ ਤਿਆਰ ਕਰਵਾਈ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਨਰਿੰਦਰ ਸਿੰਘ ਰਾਣੀਪੁਰ ਨੇ ਦੱਸਿਆ ਕਿ ਇਹ ਮੋਮਬੱਤੀ ਸਰੀ ਨਿਵਾਸੀ ਹਰਵਿੰਦਰ ਸਿੰਘ ਸੇਵਕ ਨੇ ੨੨੦੮ ਘੰਟੇ ਵਿਚ ਤਿਆਰ ਕੀਤੀ ਹੈ। ਇਸ ਵਿਚ ਜੈਵਿਕ ਸਰ੍ਹੋਂ ਦਾ ਤੇਲ, ਚਮੇਲੀ ਦਾ ਤੇਲ ਅਤੇ ਸੋਇਆਬੀਨ ਦੀ ਮੋਮ ਦੀ ਵਰਤੋਂ ਕੀਤੀ ਗਈ ਹੈ, ਜਿਹੜੀ ਜਰਮਨੀ ਤੋਂ ਮੰਗਵਾਈ ਗਈ ਹੈ। ਇਸ ਮੋਮਬੱਤੀ ਦੀ ਲੰਬਾਈ ਸਵਾ ਦੋ ਫੁੱਟ ਤੇ ਭਾਰ ੧੫ ਕਿਲੋ ਹੈ। ਇਸ ‘ਤੇ ੨੫,੦੦੦ ਡਾਲਰ ਭਾਵ ੧੩ ਲੱਖ ਰੁਪਏ ਖਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਇਹ ਮੋਮਬੱਤੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਰੱਖੀ ਗਈ ਹੈ, ਜਿਹੜੀ ੫੫੦ ਘੰਟੇ ਭਾਵ ੨੩ ਦਿਨ ਲਗਾਤਾਰ ਜਗਦੀ ਰਹੇਗੀ ਤੇ ਇਹ ਬਿਲਕੁਲ ਪ੍ਰਦੂਸ਼ਣ ਰਹਿਤ ਹੈ।