ਭਵਿੱਖ ‘ਚ ਬੱਚਿਆ ‘ਚ ਨਹੀਂ ਹੋਵੇਗਾ ਗੰਭੀਰ ਇਨਫੈਕਸ਼ਨ: ਏਮਜ ਨਿਰਦੇਸ਼ਕ

0
1109
Photo: economictimes.indiatimes.com

ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਏਮਜ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਭਾਰਤ ਦਾ ਜਾਂ ਵਿਸ਼ਵ ਦਾ ਡਾਟਾ ਦੇਖੋ ਤਾਂ ਹੁਣ ਤਕ ਅਜਿਹਾ ਕੋਈ ਡਾਟਾ ਨਹੀਂ ਆਇਆ ਜਿਸ ’ਚ ਦਿਖਾਇਆ ਗਿਆ ਹੋਵੇ ਕਿ ਬੱਚਿਆ ’ਚ ਹੁਣ ਜ਼ਿਆਦਾ ਗੰਭੀਰ ਇਨਫੈਕਸ਼ਨ ਹੈ। ਬੱਚਿਆ ’ਚ ਅਜੇ ਹਲਕਾ ਇਨਫੈਕਸ਼ਨ ਰਿਹਾ ਹੈ। ਹੁਣ ਕੋਈ ਸਬੂਤ ਨਹੀਂ ਹੈ ਕਿ ਜੇ ਕੋਵਿਡ ਦੀ ਅਗਲੀ ਲਹਿਰ ਆਵੇਗੀ ਤਾਂ ਬੱਚਿਆ ’ਚ ਜ਼ਿਆਦਾ ਗੰਭੀਰ ਇਨਫੈਕਸ਼ਨ ਹੋਵੇਗਾ।