ਸਰੀ ਵਿਚ ਕਤਲ ਕੀਤੇ ਮਹਿਕਪ੍ਰੀਤ ਦੇ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ

0
585
Photo: IHIT

ਸਰੀ: ਪਿਛਲੇ ਦਿਨੀਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਕਤਲ ਕੀਤੇ ਮਹਿਕਪ੍ਰੀਤ ਸਿੰਘ ਦੇ ਪਰਵਾਰ ਵੱਲੋਂ ਤਮਨਾਵਿਸ ਸੈਕੰਡਰੀ ਸਕੂਲ ਦੇ ਪਾਰਕਿੰਗ ਲੌਟ ਵਿਚ ਇਕੱਠ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ। ਮਹਿਕਪ੍ਰੀਤ ਸਿੰਘ ਦੀ ਭੈਣ ਅਰਸ਼ਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਪਰਵਾਰ ਕੈਲਗਰੀ ਵਸਣਾ ਚਾਹੁੰਦਾ ਸੀ ਪਰ ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਕਾਰਨ ਸਰੀ ਵਿਚ ਵਸਣ ਨੂੰ ਤਰਜੀਹ ਦਿਤੀ ਅਤੇ ਹੁਣ ਸਾਡੇ ਭਾਈਚਾਰੇ ਦੇ ਇਕ ਅੱਲ੍ਹੜ ਨੇ ਹੀ ਮੇਰੇ ਭਰਾ ਦਾ ਕਤਲ ਕਰ ਦਿਤਾ।