ਜਿਨਪਿੰਗ ਵੱਲੋਂ ਤੀਜੀ ਵਾਰ ਵਧਾਇਆ ਜਾਵੇਗਾ ਆਪਣਾ ਰਾਸ਼ਟਰਪਤੀ ਕਾਰਜਕਾਲ

0
87

ਬੀਜਿੰਗ: ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਵੱਲੋਂ ਐਤਵਾਰ ਨੂੰ ਆਪਣੀ ਸਾਲਾਨਾ ਬੈਠਕ ਸ਼ੁਰੂ ਕਰ ਦਿੱਤੀ ਗਈ ਹੈ। ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਦੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਏ ਸਨ। ਖਬਰਾਂ ਅਨੁਸਾਰ ਸ਼ੀ ਜਿਨਪਿੰਗ ’ਤੇ ਤੀਜੀ ਵਾਰ ਬੈਠਕ ’ਤੇ ਮੋਹਰ ਲਗਾਈ ਜਾਵੇਗੀ। ਜਿਸ ਕਾਰਨ ਉਨ੍ਹਾਂ ਦੀ ਤਾਕਤ ਹੋਰ ਵੀ ਵੱਧ ਜਾਵੇਗੀ। ਇਹ ਮੀਟਿੰਗ ਇੱਕ ਹਫ਼ਤੇ ਤੱਕ ਜਾਰੀ ਰਹੇਗੀ, ਜਿਸ ਵਿੱਚ ਚੀਨ ਸਰਕਾਰ ਵਿੱਚ ਬੈਠੇ ਮੰਤਰੀਆਂ ਦੇ ਤਬਾਦਲੇ ਕੀਤੇ ਜਾਣਗੇ। ਨਾਲ ਹੀ ਕਈ ਨਿਯੁਕਤੀਆਂ ਵੀ ਹੋਣਗੀਆਂ।