ਪੰਜਾਬ ’ਚ 61 ਮੌਤਾਂ; 2110 ਨਵੇਂ ਕੇਸ

0
935

ਚੰਡੀਗੜ੍ਹ: ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 61 ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ ਵਧ ਕੇ 1923 ਤੱਕ ਪਹੁੰਚ ਗਿਆ ਹੈ। ਅੱਜ ਕਰੋਨਾ ਦੇ 2110 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 1565 ਨੂੰ ਛੁੱਟੀ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਬੀਤੇ ਇਕ ਦਿਨ ’ਚ ਸਭ ਤੋਂ ਵੱਧ 15 ਮੌਤਾਂ ਮੁਹਾਲੀ ’ਚ ਹੋਈਆਂ ਹਨ। ਇਸੇ ਤਰ੍ਹਾਂ ਲੁਧਿਆਣਾ ’ਚ 10, ਪਟਿਆਲਾ ’ਚ 7, ਮੋਗਾ ’ਚ 5, ਹੁਸ਼ਿਆਰਪੁਰ ’ਚ 4, ਜਲੰਧਰ, ਨਵਾਂ ਸ਼ਹਿਰ ਅਤੇ ਰੋਪੜ ’ਚ 3-3, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ ’ਚ 2-2 ਅਤੇ ਬਰਨਾਲਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਕਪੂਰਥਲਾ, ਮੁਕਤਸਰ ਅਤੇ ਤਰਨਤਾਰਨ ’ਚ ਇਕ-ਇਕ ਮੌਤ ਹੋਈ ਹੈ।
ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਵਿੱਚ 2110 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ ਲੁਧਿਆਣਾ ’ਚ 338, ਜਲੰਧਰ ’ਚ 210, ਮੁਹਾਲੀ ’ਚ 176, ਅੰਮ੍ਰਿਤਸਰ ’ਚ 157, ਪਟਿਆਲਾ ’ਚ 137, ਗੁਰਦਾਸਪੁਰ ’ਚ 128, ਬਠਿੰਡਾ ’ਚ 106, ਹੁਸ਼ਿਆਰਪੁਰ ’ਚ 86, ਫਰੀਦਕੋਟ ’ਚ 64, ਮੁਕਤਸਰ ’ਚ 63, ਬਰਨਾਲਾ ’ਚ 60, ਫਾਜ਼ਿਲਕਾ ’ਚ 56, ਫਿਰੋਜ਼ਪੁਰ ’ਚ 46, ਸੰਗਰੂਰ ’ਚ 45, ਰੋਪੜ ’ਚ 30, ਮਾਨਸਾ ਅਤੇ ਤਰਨਤਾਰਨ ’ਚ 27-27, ਮੋਗਾ ’ਚ 26, ਕਪੂਰਥਲਾ ’ਚ 25, ਪਠਾਨਕੋਟ ’ਚ 24, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ’ਚ 17-17 ਨਵੇਂ ਪਾਜ਼ੇਟਿਵ ਕੇਸ ਪਾਏ ਗਏ ਹਨ। ਪੰਜਾਬ ਵਿੱਚ ਹੁਣ ਤੱਕ 12,12,432 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 65583 ਪਾਜ਼ੇਟਿਵ ਪਾਏ ਗਏ ਹਨ। ਜਦਕਿ 47,020 ਜਣਿਆਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 16640 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 75 ਵਿਅਕਤੀਆਂ ਦਾ ਵੈਂਟੀਲੇਟਰ ਰਾਹੀਂ ਅਤੇ 534 ਵਿਅਕਤੀਆਂ ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ।