ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਰਾਖੀ ਹਵਾਲੇ ਫੌਜ

0
2042

ਸ਼੍ਰੀਲੰਕਾ ਦੇ ਸਭ ਤੋਂ ਵੱਡੇ ਹਾਥੀ ਦੀ ਸੁਰੱਖਿਆ ‘ਚ ਹਥਿਆਰਾਂ ਨਾਲ ਲੈਸ ਸੈਨਾ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ੬੫ ਸਾਲ ਦੇ ਹਾਥੀ ਨੰਡੁਨਗਮੁਵਾ ਰਾਜਾ ਦੀ ਉਚਾਈ ੧੦.੫ ਫੁੱਟ ਹੈ। ਉਹ ਸ਼੍ਰੀਲੰਕਾ ਦਾ ਸਭ ਤੋਂ ਵੱਡਾ ਪਾਲਤੂ ਹਾਥੀ ਹੈ।
ਹਾਥੀ ਦੇ ਮਾਲਕ ਨੇ ਕਿਹਾ ਸਤੰਬਰ ੨੦੧੫ ‘ਚ ਇੱਕ ਮੋਟਰਸਾਈਕਲ ਨੁੰਡਨਗਮੁਵਾ ਨਾਲ ਟਕਰਾਉਂਦੇ-ਟਕਰਾਉਂਦੇ ਬਚਿਆ ਸੀ। ਸੀਸੀਟੀਵੀ ਫੁਟੇਜ਼ ਵੇਖਣ ਤੋਂ ਬਾਅਦ ਸਰਕਾਰ ਨੇ ਮਾਲਕ ਨਾਲ ਸੰਪਰਕ ਕੀਤਾ ਤੇ ਸੜਕ ‘ਤੇ ਚੱਲਣ ਦੌਰਾਨ ਹਾਥੀ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ।
ਭੀੜ ਭਰੇ ਇਲਾਕਿਆਂ ‘ਚ ਰਾਜਾ ਨਾਲ ਚੱਲਣ ਦੌਰਾਨ ਉਸ ਦੀ ਸੁਰੱਖਿਆ ‘ਚ ਤਾਇਨਾਤ ਸੈਨਿਕਾਂ ਦੇ ਨਾਲ ਦੇਖਰੇਖ ਲਈ ਦੋ ਮਹਾਵਤ ਵੀ ਹੋਣਗੇ।