ਅੰਮ੍ਰਿਤਸਰ, ਕਪੂਰਥਲਾ ਤੇ ਚੰਡੀਗੜ ਸ਼ਿਮਲੇ ਤੋਂ ਵੀ ਠੰਢੇ

0
1667

ਲੁਧਿਆਣਾ: ਪੰਜਾਬ ਵਿਚ ਸਰਦੀ ਦਾ ਕਹਿਰ ਜਾਰੀ ਹੈ। ਪੰਜਾਬ ਦੇ ਕਈ ਜ਼ਿਲਿਆਂ ਵਿਚ ਭਿਆਨਕ ਠੰਢ ਰਹੀ। ਸਰਹਿੰਦ ਵਿਚ ਠੰਢ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ। ਅੰਮ੍ਰਿਤਸਰ, ਚੰਡੀਗੜ, ਆਨੰਦਪੁਰ ਸਾਹਿਬ ਅਤੇ ਕਪੂਰਥਲਾ ਵਿਚ ਦਿਨ ਦਾ ਪਾਰਾ ਡਿੱਗ ਕੇ ੮ ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ। ਇਨਾਂ ਜ਼ਿਲਿਆਂ ਵਿਚ ਦਿਨ ਦੇ ਸਮੇਂ ਸ਼੍ਰੀਨਗਰ, ਸ਼ਿਮਲਾ ਅਤੇ ਮਨਾਲੀ ਤੋਂ ਜ਼ਿਆਦਾ ਠੰਢ ਰਹੀ। ਅੰਮ੍ਰਿਤਸਰ ਤੇ ਕਪੂਰਥਲਾ ਵਿਚ ਵੱਧ ਤੋਂ ਵੱਧ ਤਾਪਮਾਨ ੮.੪ ਅਤੇ ਘੱਟੋ-ਘੱਟ ਤਾਪਮਾਨ ੪.੬ ਡਿਗਰੀ ਸੈਲਸੀਅਸ ਰਿਹਾ। ਰਾਜਧਾਨੀ ਚੰਡੀਗੜ ਵਿਚ ਵੀ ਵੱਧ ਤੋਂ ਵੱਧ ਤਾਪਮਾਨ ੮.੮ ਡਿਗਰੀ ਸੈਲਸੀਅਸ ਰਿਹਾ ਅਤੇ ਘੱਟੋ-ਘੱਟ ੬.੫ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ, ਚੰਡੀਗੜ੍ਹ, ਆਨੰਦਪੁਰ ਸਾਹਿਬ ਅਤੇ ਕਪੂਰਥਲਾ ਵਿਚ ਦਿਨ ਦਾ ਤਾਪਮਾਨ ਆਮ ਤੋਂ ੧੨ ਡਿਗਰੀ ਘੱਟ ਰਿਹਾ।