ਇਮਿਊਨ ਸੈੱਲ ਨਾਲ ਹੋ ਸਕਦੈ ਕੋਰੋਨਾ ਦਾ ਇਲਾਜ

0
712

ਲਾਇਲਾਜ ਕੋਰੋਨਾ ਦੇ ਵਧਦੇ ਕਹਿਰ ਸਾਹਮਣੇ ਸਾਰੇ ਬੇਵਸ ਦਿਖਾਈ ਦੇ ਰਹੇ ਹਨ ਪਰ ਸਾਰੇ ਪੱਧਰਾਂ ‘ਤੇ ਇਸ ਦਾ ਇਲਾਜ ਲੱਭਣ ਦੀਆਂ ਕੋਸ਼ਿਸ਼ਾਂ ਪੂਰੀ ਤਰ੍ਹਾਂ ਮੁਸਤੈਦੀ ਨਾਲ ਜਾਰੀ ਹਨ। ਇਸ ਦਿਸ਼ਾ ‘ਚ ਡੌਲੀ ਭੇਡ ਦਾ ਕਲੋਨ ਬਣਾਉਣ ਵਾਲੇ ਵਿਗਿਆਨੀਆਂ ਦੀ ਟੀਮ ਨੇ ਇਕ ਉਮੀਦ ਜਗਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤਮੰਦ ਨੌਜਵਾਨ ਵਲੰਟੀਅਰਾਂ ਦੇ ਇਮਿਊਨ ਸੈੱਲ ਨਾਲ ਕੋਰੋਨਾ ਨੂੰ ਮਾਤ ਦਿੱਤੀ ਜਾ ਸਕਦੀ ਹੈ। ਗਲਾਸਗੋ ਦੇ ਨੇੜੇ ਟੀਸੀ ਬਾਓਵਾਰਮ ਦੇ ਖੋਜਾਰਥੀਆਂ ਨੇ ਇਕ ਨਵੀਂ ਥੈਰੇਪੀ ਦਾ ਇਸਤੇਮਾਲ ਕੀਤਾ ਹੈ। ਇਸ ‘ਚ ਕੈਂਸਰ ਦੇ ਕਾਮਯਾਬ ਇਲਾਜ ਲਈ ਇਮਿਊਨਿਟੀ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੇ ਟ੍ਰਾਂਸਫਿਊਜ਼ਨ ਦਾ ਇਸਤੇਮਾਲ ਕੀਤਾ ਗਿਆ ਹੈ।
ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹੁਣ ਇਕ ਖੋਜਕਰਤਾ ਉਮੀਦ ਕਰ ਰਹੇ ਹਨ ਕਿ ਇਹ ਤਰੀਕਾ ਕੋਰੋਨਾ ਵਾਇਰਸ ਖਿਲਾਫ ਵੀ ਕਾਰਗਰ ਹੋਵੇਗਾ ਤੇ ਇਸ ਥੈਰੇਪੀ ਦੇ ਟ੍ਰਾਇਲ ਲਈ ਬਰਤਾਨਵੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੁਲਾਈ ਤਕ ਇਹ ਥੈਰੇਪੀ ਨੈਸ਼ਨਲ ਹੈਲਥ ਸਰਵਿਸ ਦੇ ਹਸਪਤਾਲਾਂ ‘ਚ ਉਪਲਬਧ ਹੋਵੇਗੀ।