ਉਂਟਾਰੀਓ ਵਿਧਾਨ ਸਭਾ ‘ਚ 1984 ਸਿੱਖ ਨਸਲਕੁਸ਼ੀ ਬਿੱਲ ਨੂੰ ਮਿਲਿਆ ਵੱਡਾ ਸਮਰਥਨ

0
553

ਨਵੰਬਰ 1984 ਦੌਰਾਨ ਦਿੱਲੀ ਤੇ ਭਾਰਤ ਦੇ ਕੁਝ ਹੋਰ ਸ਼ਹਿਰਾਂ ਵਿਚ ਸਿੱਖ ਵਿਰੋਧੀ ਕਤਲੇਆਮ ਬਾਰੇ ਜਾਗਰੂਕਤਾ ਲਈ ਬੀਤੀ ੨੬ ਫਰਵਰੀ ਨੂੰ ਵਿਧਾਇਕ ਗੁਰਰਤਨ ਸਿੰਘ ਵਲੋਂ ਉਂਟਾਰੀਓ ਵਿਧਾਨ ਸਭਾ ਵਿਚ ਜੋ ਬਿੱਲ ੧੭੭ ਪੇਸ਼ ਕੀਤਾ ਗਿਆ ਸੀ, ਉਸ ਨੂੰ ਵਿਧਾਨ ਸਭਾ ਵਿਚ ਵਿਧਾਇਕਾਂ ਦਾ ਪਾਰਟੀ ਪੱਧਰ ਤੋਂ ਉਪਰ ਉਠ ਕੇ ਇਕਜੁਟਤਾ ਨਾਲ ਸਮਰਥਨ ਮਿਲਿਆ ਹੈ। ਬਰੈਂਪਟਨ ਪੂਰਬੀ ਹਲਕੇ ਤੋਂ ਐਨ.ਡੀ.ਪੀ. ਵਿਧਾਇਕ ਗੁਰਰਤਨ ਸਿੰਘ ਨੇ ‘ਐਨ ਐਕਟ ਟੂ ਪ੍ਰੋਕਲੇਮ ਸਿੱਖ ਅਵੇਅਰਨੈਸ ਵੀਕ’ ਲਿਆਂਦਾ ਸੀ, ਜਿਸ ਦਾ ਮਕਸਦ ਉਂਟਾਰੀਓ ਵਿਚ ਹਰੇਕ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਨੂੰ ਸਿੱਖ ‘ਜੀਨੋਸਾਈਡ ਵੀਕ (ਸਿੱਖ ਕਤਲੇਆਮ ਹਫ਼ਤਾ) ਵਜੋਂ ਯਾਦ ਕਰਨਾ ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਕਿ ਸਿੱਖ ਕੌਮ ਦੇ ਜ਼ਖਮਾਂ ‘ਤੇ ਮਲ੍ਹਮ ਲਗਾਉਣ ਵਿਚ ਮਦਦ ਮਿਲੇ। ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਭਵਿਖ ਵਿਚ ‘ਸਿੱਖ ਜੀਨੋਸਾਈਡ ਅਵੇਅਰਨੈੱਸ ਵੀਕ ਐਕਟ ੨੦੨੦’ ਵਜੋਂ ਜਾਣੇ ਜਾਣ ਵਾਲੇ ਇਸ ਬਿੱਲ ਨੂੰ ਹਾਊਸ ਵਿਚ ਦੂਸਰੀ ਪੜ੍ਹਤ ਅਤੇ ਬਹਿਸ ਤੋਂ ਬਾਅਦ ਵਿਧਾਇਕਾਂ ਦੀ ‘ਜਸਟਿਸ ਪਾਲਿਸੀ ਸਟੈਂਡਿੰਗ ਕਮੇਟੀ’ ਕੋਲ ਭੇਜ ਦਿੱਤਾ ਗਿਆ ਹੈ।