ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ‘ਚ ਵੈਨਕੂਵਰ 6ਵੇਂ ਸਥਾਨ ‘ਤੇ

0
1950

ਮੈਲਬੋਰਨ: ਇੰਗਲੈਂਡ ਦੀ ਸੰਸਥਾ ‘ਦਿ ਇਕਾਨਮਿਸਟ ਇੰਟੈਲ਼ੀਜੈਂਸ ਯੂਨਿਟ’ ਵਲੋਂ ਕਰਵਾਏ ਸਰਵੇਖਣ ਵਿੱਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਦੂਸਰੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਐਲਾਨਿਆ ਹੈ। ਮੈਲਬੋਰਨ ਪਿਛਲੀ ਵਾਰ ਦੀ ਤਰ੍ਹਾਂ ਇਸ ਸਾਲ ਵੀ ਦੂਜੇ ਸਥਾਨ ‘ਤੇ ਕਾਬਜ਼ ਹੈ।
ਇਹ ਸਰਵੇਖਣ ਵਿਸ਼ਵ ਦੇ ੧੪੦ ਸ਼ਹਿਰਾਂ ‘ਚ ਕਰਵਾਇਆ ਗਿਆ ਤੇ ਇਹ ਵਧੀਆ ਸਿਹਤ ਸਹੂਲਤਾਂ, ਵਾਤਾਵਰਨ, ਉੱਚ ਸਿੱਖਿਆ, ਬੁਨਿਆਦੀ ਢਾਂਚਾ, ਅਤੇ ਸੱਭਿਆਚਾਰ ‘ਤੇ ਆਧਾਰਿਤ
ਸੀ।
ਆਸਟ੍ਰੇਲੀਆਈ ਸ਼ਹਿਰ ਸਿਡਨੀ ਨੂੰ ਤੀਜਾ, ਜਾਪਾਨ ਦੇ ਸ਼ਹਿਰ ਓਸਾਕਾ ਨੂੰ ਚੌਥਾ ਤੇ ਕੈਨੇਡਾ ਦੇ ਸ਼ਹਿਰ ਕੈਲਗਰੀ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ।
ਇਸ ਦਰਜਾਬੰਦੀ ਵਿੱਚ ਵੈਨਕੁਵਰ ਨੂੰ ਛੇਵਾਂ, ਟੋਕੀਓ ਅਤੇ ਟੋਰਾਂਟੋ ਨੂੰ ਸੱਤਵਾਂ ਦਰਜਾ ਪ੍ਰਾਪਤ ਹੋਇਆ ਹੈ।
ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਦਮਾਸਸ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ, ਤ੍ਰਿਪੋਲੀ ਆਦਿ ਐਲਾਨੇ ਹਨ।