ਟਰੂਡੋ ਸਰਕਾਰ ਵਰਕ ਪਰਮਿਟ ਦੇਣ ਦੇ ਮਾਮਲੇ ‘ਚ ਦਿਲ ਵੱਡਾ ਕਰੇਗੀ

0
1574

ਮੋਗਾ: ਕੈਨੇਡਾ ਸਰਕਾਰ ਲੋਕਾਂ ਨੂੰ ਜਾਅਲੀ ਏਜੰਟਾਂ ਤੋਂ ਬਚਾਉਣ ਲਈ ਇਕ ਨਵੀਂ ਆਸਾਨ ਵੀਜ਼ਾ ਪ੍ਰਣਾਲੀ ਸ਼ੁਰੂ ਕਰਨ ਲਈ ਵਿਚਾਰ ਕਰ ਰਹੀ ਹੈ। ਜਸਟਿਨ ਟਰੂਡੋ ਦੀ ਕੈਨੇਡਾ ਸਰਕਾਰ ਇਹ ਸੋਚ ਰਹੀ ਹੈ ਕਿ ਲੋਕਾਂ ਨੂੰ ਕੈਨੇਡਾ ਆਉਣ ਲਈ ਜਾਅਲੀ ਏਜੰਟਾਂ ਤੋਂ ਬਚਾਇਆ ਜਾਵੇ ਅਤੇ ਇਕ ਆਸਾਨ ਆਨਲਾਈਨ ਪੋਰਟਲ ਸ਼ੁਰੂ ਕੀਤਾ ਜਾਵੇ। ਜਿਸ ਵਿਚ ਲੋਕ ਆਸਾਨੀ ਨਾਲ ਅਪਲਾਈ ਕਰ ਸਕਣ। ਆਉਣ ਵਾਲੇ ਸਮੇਂ ਵਿਚ ਇਹ ਵੀ ਹੋ ਸਕਦਾ ਹੈ ਕਿ ਕੈਨੇਡਾ ਸਰਕਾਰ ਵਰਕ ਪਰਮਿਟ ਲਈ ਫੀਸ ਬਹੁਤ ਘੱਟ ਕਰ ਦੇਵੇ ਅਤੇ ਵੀਜ਼ਾ ਪ੍ਰਣਾਲੀ ਨੂੰ ਬਹੁਤ ਆਸਾਨ ਬਣਾਇਆ ਜਾਵੇ ਤਾਂ ਕਿ ਲੋਕ ਆਪ ਹੀ ਆਨਲਾਈਨ ਜਾ ਕੇ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਣ ਅਤੇ ਘੱਟ ਸਮੇਂ ਵਿਚ ਕੈਨੇਡਾ ਆ ਕੇ ਆਪਣਾ ਤਜਰਬਾ ਹਾਸਲ ਕਰ ਸਕਣ। ਇਸ ਲਈ ਫੀਸ ੪ ਤੋਂ ੧੬ ਲੱਖ ਨਹੀਂ ਬਲਕਿ ੪੦ ਤੋਂ ੫੦ ਹਜ਼ਾਰ ਭਾਰਤੀ ਰੁਪਏ ਤੈਅ ਕੀਤੀ ਜਾ ਸਕਦੀ ਹੈ ਜੋ ਭਾਰਤੀਆਂ ਲਈ ਬਹੁਤ ਵਧੀਆ ਗੱਲ ਹੈ।